72.05 F
New York, US
May 12, 2025
PreetNama
ਖਾਸ-ਖਬਰਾਂ/Important News

ਮਸ਼ਹੂਰ ਮੰਦਰ ਦੇ ਨਾਂ ’ਤੇ ਪਿਆ ਨਿਊਯਾਰਕ ਦੀ ਸਡ਼ਕ ਦਾ ਨਾਂ ‘ਗਣੇਸ਼ ਟੈਂਪਲ ਸਟਰੀਟ’

ਅਮਰੀਕਾ ’ਚ ਹਿੰਦੂ ਭਾਈਚਾਰੇ ਲਈ ਇਹ ਬਹੁਤ ਖੁਸ਼ੀ ਦਾ ਮੌਕਾ ਹੈ। ਸਾਲ 1977 ’ਚ ਸਥਾਪਤ 45 ਸਾਲ ਪੁਰਾਣੇ ਮਸ਼ਹੂਰ ਮੰਦਰ ਦੇ ਬਾਹਰ ਦੀ ਸਡ਼ਕ ਦਾ ਨਾਂ ‘ਗਣੇਸ਼ ਟੈਂਪਲ ਸਟਰੀਟ’ ਰੱਖਿਆ ਗਿਆ ਹੈ। ਇਹ ਗਣੇਸ਼ ਮੰਦਰ ਉੱਤਰੀ ਅਮਰੀਕਾ ਦਾ ਪਹਿਲਾ ਤੇ ਸਭ ਤੋਂ ਪੁਰਾਣਾ ਹਿੰਦੂ ਮੰਦਰ ਹੈ। ਇਸ ਮੰਦਰ ਦਾ ਪੂਰਾ ਨਾਂ ‘ਨਾਰਥ ਅਮੈਰੀਕਾ ਸ਼੍ਰੀ ਮਹਾ ਵਲੱਭ ਗਣਪਤੀ ਦੇਵਸਥਾਨਮ’ ਹੈ।

ਇਹ ਮੰਦਰ ਨਿਊਯਾਰਕ ਦੇ ਕਵੀਂਸ ਕਾਊਂਟੀ ’ਚ ਸਥਿਤ ਹੈ। ਮੰਦਰ ਤੋਂ ਬਾਹਰ ਦੀ ਸਡ਼ਕ ਦਾ ਨਾਂ ਪਹਿਲਾਂ ਤੋਂ ਬ੍ਰਾਊਨ ਸਟਰੀਟ ਹੈ। ਇਹ ਨਾਂ ਮਸ਼ਹੂਰ ਅਮਰੀਕੀ ਜੌਨ ਬਰਾਊਨ ਦੇ ਧਾਰਮਿਕ ਸੁਤੰਤਰਤਾ ਤੇ ਗੁਲਾਮੀ ਵਿਰੋਧੀ ਅੰਦੋਲਨ ਦੀ ਯਾਦ ’ਚ ਰੱਖਿਆ ਗਿਆ ਹੈ। ਹੁਣ ਇਸੇ ਸਡ਼ਕ ਦਾ ਦੂਜਾ ਨਾਂ ‘ਗਣੇਸ਼ ਟੈਂਪਲ ਸਟਰੀਟ’ ਵੀ ਹੋਵੇਗਾ।

ਨਿਊਯਾਰਕ ’ਚ ਭਾਰਤੀ ਹਾਈ ਕਮਿਸ਼ਨਰ ਰਣਧੀਰ ਜਾਇਸਵਾਲ ਨੇ ਕਿਹਾ ਕਿ ਹਾਈ ਕਮਿਸ਼ਨ ’ਚ ਸ਼ਨਿਚਰਵਾਰ ਨੂੰ ਵਿਸਾਖੀ ਦਾ ਆਯੋਜਨ ਕੀਤਾ ਗਿਆ। ਇਸੇ ਦਿਨ ਗਣੇਸ਼ ਮੰਦਰ ਦੇ ਬਾਹਰ ਦੀ ਸਡ਼ਕ ਨੂੰ ਨਵਾਂ ਨਾਂ ਵੀ ਮਿਲਿਆ। ਉਨ੍ਹਾਂ ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰਾਲੇ ਨੂੰ ਜੈਪੁਰ ਫੁੱਟ ਦੇ ਕੈਂਪ ਲਗਵਾਉਣ ਲਈ ਵੀ ਧੰਨਵਾਦ ਕੀਤਾ।

Related posts

ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਤਾਨੀਆ

On Punjab

ਕੈਨੇਡਾ ਵਾਸੀ 23 ਸਾਲਾ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦੀ ਮੌਤ,ਨਿਊਯਾਰਕ ਦੇ ਹੋਟਲ ’ਚੋਂ ਮਿਲੀ ਲਾਸ਼

On Punjab

ਕੋਰੋਨਾ ਸੰਕਟ ‘ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ

On Punjab