56.05 F
New York, US
April 29, 2026
PreetNama
ਰਾਜਨੀਤੀ/Politics

ਮਮਤਾ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ਮੁੱਖ ਸਕੱਤਰ ਨੂੰ ਦਿੱਲੀ ਭੇਜਣ ਤੋਂ ਕੀਤਾ ਇਨਕਾਰ, ਹੁਕਮ ’ਤੇ ਮੁੜ ਵਿਚਾਰ ਕਰਨ ਨੂੰ ਕਿਹਾ

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ (Chief Secretary Alapan Bandyopadhyay )ਨੂੰ ਕਾਰਜ ਮੁਕਤ ਕਰਨ ਤੇ ਦਿੱਲੀ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਚਿੱਠੀ ’ਚ ਲਿਖ ਕੇ ਸਪੱਸ਼ਟ ਕਿਹਾ ਕਿ ਬੰਗਾਲ ਸਰਕਾਰ ਅਜਿਹੇ ਮੁਸ਼ਕਿਲ ਦੌਰ ’ਚ ਆਪਣੇ ਮੁੱਖ ਸਕੱਤਰ ਨੂੰ ਕਾਰਜ ਮੁਕਤ ਨਹੀਂ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਕੇਂਦਰ ਨੇ 28 ਮਈ ਨੂੰ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਕਾਰਜ ਮੁਕਤ ਕਰਨ ਦੀ ਅਪੀਲ ਕੀਤੀ ਸੀ। ਨਾਲ ਹੀ 31 ਮਈ ਦੀ ਸਵੇਰੇ 10 ਵਜੇ ਤਕ ਦਿੱਲੀ ’ਚ ਕਰਮਚਾਰੀ ਮੰਤਰਾਲੇ ’ਚ ਰਿਪੋਰਟ ਕਰਨ ਨੂੰ ਕਿਹਾ ਗਿਆ ਸੀ।

ਮਮਤਾ ਨੇ ਪੀਐੱਮ ਨੂੰ ਚਿੱਠੀ ਲਿਖ ਕੇ ਕਿਹਾ, ‘ਬੰਗਾਲ ਸਰਕਾਰ ਅਜਿਹੀ ਮੁਸ਼ਕਿਲ ਘੜੀ ’ਚ ਆਪਣੇ ਮੁੱਖ ਸਕੱਤਰ ਨੂੰ ਕਾਰਜ ਮੁਕਤ (Relive) ਨਹੀਂ ਕਰ ਸਕਦੀ ਤੇ ਨਾ ਹੀ ਅਜਿਹਾ ਤਕ ਰਹੀ ਹੈ।’ ਮਮਤਾ ਨੇ ਪੀਐੱਮ ਨੂੰ ਕੇਂਦਰ ਦੇ ਇਸ ਫ਼ੈਸਲੇ ਨੂੰ ਵਾਪਸ ਲੈਣ ਤੇ ਮੁੜ ਵਿਚਾਰ ਕਰਨ ਤੇ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਬੰਗਾਲ ਸਰਕਾਰ ਉਨ੍ਹਾਂ ਨੂੰ Relive ਨਹੀਂ ਕਰ ਰਹੀ ਹੈ। ਬੰਧੋਪਾਧਿਆਏ ਦਿੱਲੀ ਨਹੀਂ ਜਾ ਰਹੇ ਹਨ। ਉਹ ਸੋਮਵਾਰ ਨੂੰ ਸੂਬਾ ਸਕੱਤਰੇਤ ਨਵਾਨ (State Secretariat in Navan) ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ’ਚ ਹੋਣ ਵਾਲੀ ਬੈਠਕ ’ਚ ਹਿੱਸਾ ਲੈਣਗੇ। ਬੈਠਕ ’ਚ ਯਾਸ ਚੱਕਰਵਾਤ ਤੇ ਕੋਰੋਨਾ ਮਹਾਮਾਰੀ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਬੈਠਕ ’ਚ ਸੂਬਾ ਵੱਖ-ਵੱਖ ਵਿਭਾਗਾਂ ਦੇ ਸਕੱਤਰ ਵੀ ਸ਼ਾਮਲ ਹੋਣਗੇ।

Related posts

ਪੰਜਾਬ ਮੰਤਰੀ ਮੰਡਲ ਵੱਲੋਂ ਮਾਈਨਿੰਗ ਪਾਲਿਸੀ ਵਿੱਚ ਸੋਧ ਨੂੰ ਹਰੀ ਝੰਡੀ

On Punjab

ਗੁਰੂਗ੍ਰਾਮ ’ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 11 ਗ੍ਰਿਫਤਾਰ

On Punjab

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ

On Punjab