PreetNama
ਖਾਸ-ਖਬਰਾਂ/Important News

ਮਨੁੱਖਾਂ ਤੋਂ ਜੰਗਲੀ ਜਾਨਵਰਾਂ ਤਕ ਪਹੁੰਚਿਆ ਕੋਵਿਡ-19, ਓਮੀਕ੍ਰੋਨ ਵੇਰੀਐਂਟ ਨਾਲ ਹਿਰਨ ਹੋਇਆ ਇਨਫੈਕਟਿਡ

 

ਅਮਰੀਕਾ ‘ਚ ਚਿੱਟੀ ਪੂਛ ਵਾਲੇ ਹਿਰਨ ‘ਚ ਓਮੀਕਰੋਨ ਦੀ ਲਾਗ ਪਾਈ ਗਈ ਹੈ। ਇਹ ਵਾਇਰਸ ਪਹਿਲੀ ਵਾਰ ਉੱਥੋਂ ਦੇ ਕਿਸੇ ਜੰਗਲੀ ਜਾਨਵਰ ‘ਚ ਪਾਇਆ ਗਿਆ ਹੈ। ਸਟੇਟਨ ‘ਚ ਹਿਰਨ ‘ਚ ਪਾਏ ਜਾਣ ਵਾਲੇ ਵਾਇਰਸ ਨੇ ਇਸ ਥਿਊਰੀ ਨੂੰ ਮਜ਼ਬੂਤ ​​ਕੀਤਾ ਹੈ ਕਿ ਚਿੱਟੀ ਪੂਛ ਵਾਲੇ ਹਿਰਨ ਆਸਾਨੀ ਨਾਲ ਇਨਫੈਕਟਿਡ ਹੋ ਸਕਦੇ ਹਨ। ਇਹ ਚਿੰਤਾਵਾਂ ਵਧਾ ਸਕਦਾ ਹੈ ਕਿਉਂਕਿ ਹਿਰਨ ਅਮਰੀਕਾ ‘ਚ ਮਨੁੱਖਾਂ ਦੇ ਨੇੜੇ ਰਹਿੰਦੇ ਹਨ, ਇਸ ਲਈ ਵਾਇਰਸ ਲਾਗ ਫੈਲਾਉਣ ਤੇ ਮਿਊਟੇਟ ਦਾ ਕਾਰਨ ਬਣ ਸਕਦੇ ਹਨ।

ਖੋਜਕਰਤਾਵਾਂ ਨੇ ਪਹਿਲਾਂ ਹੀ ਰਿਪੋਰਟ ਕੀਤੀ ਹੈ ਕਿ ਆਇਓਵਾ ‘ਚ 2020 ਦੇ ਅਖੀਰ ‘ਚ ਅਤੇ ਓਹਾਇਓ ‘ਚ 2021 ਦੀ ਸ਼ੁਰੂਆਤ ‘ਚ ਵੱਡੀ ਗਿਣਤੀ ‘ਚ ਰੇਨਡੀਅਰ ਦੀ ਲਾਗ ਪਾਈ ਗਈ ਸੀ। ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਦੇਸ਼ ਦੇ 13 ਸੂਬਿਆਂ ‘ਚ ਹਿਰਨ ਵਿੱਚ ਸੰਕਰਮਣ ਦੀ ਪੁਸ਼ਟੀ ਕੀਤੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇਨਸਾਨਾਂ ਤੋਂ ਹਿਰਨ ਤਕ ਫੈਲਦੀ ਹੈ ਅਤੇ ਫਿਰ ਉਹ ਦੂਜੇ ਹਿਰਨਾਂ ਨੂੰ ਇਨਫੈਕਟਿਡ ਕਰਦੇ ਹਨ। ਮੌਜੂਦਾ ਸਮੇਂ ਹਿਰਨ ਤੋਂ ਮਨੁੱਖਾਂ ‘ਚ ਲਾਗ ਫੈਲਣ ਦਾ ਕੋਈ ਸਬੂਤ ਨਹੀਂ ਹੈ, ਪਰ ਲੰਬੇ ਸਮੇਂ ਲਈ ਹਿਰਨ ‘ਚ ਲਾਗ ਦਾ ਫੈਲਣਾ ਵਾਇਰਸ ਨੂੰ ਮਿਊਟੇਟ ਹੋਣ ਦਾ ਮੌਕਾ ਦੇਵੇਗਾ, ਜਿਸ ਨਾਲ ਮਨੁੱਖਾਂ ਤੇ ਜਾਨਵਰਾਂ ‘ਚ ਨਵੇਂ ਸਟ੍ਰੇਨ ਫੈਲ ਸਕਦੇ ਹਨ।

2019 ਦੇ ਅੰਤ ਤੋਂ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਜੰਗ ਜਾਰੀ ਹੈ ਪਰ ਹੁਣ ਤਕ ਇਸ ਤੋਂ ਛੁਟਕਾਰਾ ਨਹੀਂ ਮਿਲ ਸਕਿਆ ਹੈ। ਮਹਾਮਾਰੀ ਦਾ ਰੂਪ ਧਾਰਨ ਕਰਨ ਤੋਂ ਬਾਅਦ ਅਮਰੀਕਾ ਨੇ ਸਭ ਤੋਂ ਵੱਧ ਸਹਿਆ ਹੈ। ਉੱਥੇ ਵਾਇਰਸ ਦਾ ਕਹਿਰ ਆਪਣੇ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਕੋਵਿਡ 19 ਦਾ ਨਵਾਂ ਰੂਪ ਓਮੀਕ੍ਰੋਨ 149 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਜਿਸ ਤੋਂ ਬਾਅਦ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ‘ਚ ਇੱਕ ਵਾਰ ਫਿਰ ਤੋਂ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਕੋਵਿਡ-19 ਦੇ ਰੋਜ਼ਾਨਾ ਮਾਮਲੇ ਵਿਸ਼ਵ ਪੱਧਰ ‘ਤੇ ਲਗਾਤਾਰ ਵਧ ਰਹੇ ਹਨ। ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ 39.5 ਕਰੋੜ ਨੂੰ ਪਾਰ ਕਰ ਗਿਆ ਹੈ ਜਦੋਂਕਿ ਵਾਇਰਸ ਕਾਰਨ ਦੁਨੀਆ ਭਰ ‘ਚ 57.4 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਮੋਦੀ ਦੇ ਬਜਟ ਦਾ ਜਨਤਾ ਨੂੰ ਝਟਕਾ, ਜਾਣੋ ਕੀ ਕੁਝ ਹੋਇਆ ਮਹਿੰਗਾ?

On Punjab

US Elections 2020: ਟਰੰਪ ਨੇ ਕਮਲਾ ਹੈਰਿਸ ਖ਼ਿਲਾਫ਼ ਨਿੱਕੀ ਹੇਲੀ ਨੂੰ ਚੁਣਿਆ ਸਟਾਰ ਪ੍ਰਚਾਰਕ

On Punjab

ਵਿਆਹ ਦੇ ਬੰਧਨ ਵਿੱਚ ਬੱਝਣਗੇ ਟੋਕੀਓ ਓਲੰਪਿਕ ਹਾਕੀ ਸਟਾਰ ਮਨਦੀਪ ਸਿੰਘ ਤੇ ਉਦਿਤਾ ਕੌਰ

On Punjab