PreetNama
ਖਾਸ-ਖਬਰਾਂ/Important Newsਰਾਜਨੀਤੀ/Politics

ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਅਹੁਦਾ, ਕਿਹਾ-CM ਨਾਲ ਕਰਾਂਗੀ ਗੱਲਬਾਤ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ 5 ਸਾਲ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ। ਮਾਨ ਸਰਕਾਰ ਨੇ ਮੇਰੇ ਨਾਲ ਜੋ ਕੀਤਾ, ਉਸ ਦਾ ਬੇਹੱਦ ਦੁੱਖ ਹੈ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵਲੋਂ ਫ਼ੈਸਲਾ ਵਾਪਸ ਲੈਣ ’ਤੇ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਮੈਨੂੰ ਕੋਈ ਪਹਿਲੀ ਵਾਰ ਐਕਸਟੈਂਸ਼ਨ ਨਹੀਂ ਮਿਲ ਰਹੀ। ਇਸ ਤੋਂ ਪਹਿਲਾਂ ਵੀ ਐਕਸਟੈਂਸ਼ਨ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤੀਜੀ ਵਾਰ ਆਰਸਟੈਂਸ਼ਨ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਮੇਸ਼ਾ ਬਿਨਾਂ ਕੋਈ ਪੱਖਪਾਤ ਕੀਤੇ ਕੰਮ ਕੀਤਾ ਹੈ ਅਤੇ ਆਪਣੇ ਸਨਮਾਨ ਲਈ ਲੜਾਈ ਲੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਮੁੱਖ ਮੰਤਰੀ ਸਾਹਿਬ ਤੋਂ ਕਈ ਵਾਰ ਮੁਲਾਕਾਤ ਲਈ ਸਮਾਂ ਮੰਗਿਆ ਹੈ ਪਰ ਨਹੀਂ ਮਿਲਿਆ। ਅਜੇ ਵੀ ਉਨ੍ਹਾਂ ਨਾਲ ਮੁਲਾਕਾਤ ਲਈ ਸਮਾਂ ਮਿਲਣ ਦਾ ਇੰਤਜ਼ਾਰ ਕਰ ਰਹੀ ਹਾਂ। ਉਨ੍ਹਾਂ ਕੁਲਦੀਪ ਧਾਲੀਵਾਲ ਦੇ ਬਿਆਨ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

Related posts

ਭਾਰਤੀ ਵੱਲੋਂ ਦੂਜੀ ਅੰਡਰ ਵਾਟਰ ਪ੍ਰਮਾਣੂ ਮਿਜ਼ਾਈਲ ਦੇ ਟੈਸਟ ਦੀ ਤਿਆਰੀ

On Punjab

ਕੇਜਰੀਵਾਲ ਨੇ ਕੀਤਾ ਆਟੋ-ਟੈਕਸੀ ਤੇ ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ 5-5 ਹਜ਼ਾਰ ਦੇਣ ਦਾ ਐਲਾਨ

On Punjab

ਇਰਾਕ ‘ਚ ਰਾਕੇਟ ਹਮਲਾ, ਅਮਰੀਕੀ ਤੇ ਬ੍ਰਿਟਿਸ਼ ਸੈਨਿਕਾਂ ਸਣੇ 3 ਦੀ ਮੌਤ

On Punjab