70.23 F
New York, US
May 21, 2024
PreetNama
ਖਾਸ-ਖਬਰਾਂ/Important News

ਭਾਰਤੀ ਵੱਲੋਂ ਦੂਜੀ ਅੰਡਰ ਵਾਟਰ ਪ੍ਰਮਾਣੂ ਮਿਜ਼ਾਈਲ ਦੇ ਟੈਸਟ ਦੀ ਤਿਆਰੀ

ਨਵੀਂ ਦਿੱਲੀ: ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) 8 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤਟ ‘ਤੇ ਕੇ-4 ਨਿਊਕਲੀਅਰ ਮਿਜ਼ਾਇਲ ਦੀ ਪਰਖ ਕਰੇਗਾ। ਇਹ ਟੈਸਟ ਅੰਡਰਵਾਟਰ ਪਲੇਟਫਾਰਮਸ ‘ਤੇ ਲਿਆ ਜਾਵੇਗਾ। ਇਹ ਮਿਜ਼ਾਈਲ 3500 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਹ ਦੇਸ਼ ਦੀ ਦੂਜੀ ਅੰਡਰ ਵਾਟਰ ਮਿਜ਼ਾਈਲ ਹੈ। ਇਸ ਤੋਂ ਪਹਿਲਾਂ 700 ਕਿਲੋਮੀਟਰ ਦੀ ਬੀਓ-5 ਮਿਜ਼ਾਈਲ ਬਣਾਈ ਗਈ ਸੀ। ਡੀਆਰਡੀਓ ਨੇ ਪਰਮਾਣੂ ਹਥਿਆਰਬੰਦ ਪਣਡੁੱਬੀ ਆਈਐਨਐਸ ਅਰਿਹੰਤ ਲਈ ਮਿਜ਼ਾਈਲਾਂ ਤਿਆਰ ਕੀਤੀਆਂ ਹਨ।

ਕੇ-4 ਦੇਸ਼ ਦੀ ਦੂਜੀ ਅੰਡਰ ਵਾਟਰ ਮਿਜ਼ਾਈਲ ਹੈ। ਇਸ ਤੋਂ ਪਹਿਲਾਂ 700 ਕਿਲੋਮੀਟਰ ਦੀ ਫਾਇਰ ਪਾਵਰ ਬੀਓ -5 ਮਿਜ਼ਾਈਲ ਤਿਆਰ ਕੀਤੀ ਗਈ ਸੀ। ਸਰਕਾਰੀ ਸੂਤਰਾਂ ਮੁਤਾਬਕ ਕੇ-4 ਦਾ ਪਿਛਲੇ ਮਹੀਨੇ ਟੈਸਟ ਕੀਤਾ ਜਾਣਾ ਸੀ, ਪਰ ਕਿਸੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਡੀਆਰਡੀਓ ਅਗਲੇ ਕੁਝ ਹਫਤਿਆਂ ‘ਚ ਅਗਨੀ-3 ਤੇ ਬ੍ਰਾਮਹੋਜ਼ ਮਿਜ਼ਾਈਲ ਦੀ ਵੀ ਟੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਦੇਸ਼ ‘ਚ ਬਣੀ ਪਹਿਲੀ ਪਰਮਾਣੂ ਹਥਿਆਰਬੰਦ ਪਣਡੁੱਬੀ ਆਈਐਨਐਸ ਅਰਿਹੰਤ ਨੂੰ ਅਗਸਤ 2016 ‘ਚ ਨੇਵੀ ਦੇ ਬੇੜੇ ‘ਚ ਸ਼ਾਮਲ ਕੀਤਾ ਗਿਆ ਸੀ। ਭਾਰਤ ਪਰਮਾਣੂ ਹਥਿਆਰਬੰਦ ਪਣਡੁੱਬੀਆਂ ਵਾਲਾ ਵਿਸ਼ਵ ਦਾ ਛੇਵਾਂ ਦੇਸ਼ ਹੈ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਤੇ ਚੀਨ ਕੋਲ ਵੀ ਅਜਿਹੀਆਂ ਪਣਡੁੱਬੀਆਂ ਹਨ।

Related posts

ਪਾਕਿਸਤਾਨ ‘ਚ ਬਣਿਆ ‘ਗੁਰੂ ਨਾਨਕ ਦਰਬਾਰ’ ਢਾਹਿਆ, ਕੀਮਤੀ ਬੂਹੇ-ਬਾਰੀਆਂ ਵੇਚੀਆਂ

On Punjab

ਸਰੀ ’ਚ ਗੋਲ਼ੀਬਾਰੀ ਦੀਆਂ ਘਟਨਾਵਾਂ ’ਚ ਦੋ ਨੌਜਵਾਨਾਂ ਦੀ ਮੌਤ

On Punjab

‘ਕਾਇਦੇ ‘ਚ ਰਹੋ ਜਾਂ ਬਰਬਾਦੀ ਲਈ ਤਿਆਰ ਹੋ ਜਾਓ’, ਪੰਜਾਬ ਸਰਕਾਰ ਦੀ ‘ਦੁਸ਼ਮਣਾਂ’ ਨੂੰ ਚੇਤਾਵਨੀ

On Punjab