36.12 F
New York, US
January 22, 2026
PreetNama
ਖਾਸ-ਖਬਰਾਂ/Important News

ਮਨਜੂਰ ਅਹਿਮਦ ਪਸ਼ਤੀਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲੰਡਨ ਵਿਖੇ ਪਸ਼ਤੀਨਾਂ ਦਾ ਵਿਰੋਧ ਪ੍ਰਦਰਸ਼ਨ

Manzoor pashteen arrest: ਪੀਟੀਐਮ ਦੇ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਮਨਜੂਰ ਅਹਿਮਦ ਪਸ਼ਤਿਨ ਦੀ ਗ੍ਰਿਫਤਾਰੀ ਖਿਲਾਫ ਵਿਰੋਧ ਸ਼ੁਰੂ ਹੋ ਗਿਆ ਹੈ। ਬ੍ਰਿਟੇਨ ਅਤੇ ਯੂਰਪ ‘ਚ ਵਸਦੇ ਵੱਡੀ ਗਿਣਤੀ ‘ਚ ਪਸ਼ਤੂਨਾ ਨੇ ਸੋਮਵਾਰ ਸਵੇਰੇ ਲੰਡਨ ‘ਚ ਪ੍ਰਦਰਸ਼ਨ ਕੀਤਾ। ਫਤਾਰੀ ਦੀ ਨਿਖੇਧੀ ਕਰਦਿਆਂ ਉਸ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਪੀਟੀਐਮ ਦੇਸ਼ ਦੇ ਕਬਾਇਲੀ ਇਲਾਕਿਆਂ ‘ਚ ਪਾਕਿਸਤਾਨੀ ਫੌਜ ਦੀਆਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ। ਇਹ ਮੰਗ ਕਰਦੀ ਹੈ ਕਿ ਅੱਤਵਾਦ ਵਿਰੁੱਧ ਕਥਿਤ ਲੜਾਈ ਦੇ ਨਾਂ ‘ਤੇ ਪਸ਼ਤੂਨ ਭਾਈਚਾਰੇ ਦੇ ਲੋਕਾਂ ਦੇ ਗੈਰ ਕਾਨੂੰਨੀ ਕਤਲੇਆਮ, ਜ਼ਬਰਦਸਤੀ ਗਾਇਬ ਹੋਣ ਅਤੇ ਗੈਰਕਨੂੰਨੀ ਗ੍ਰਿਫਤਾਰੀਆਂ ਨੂੰ ਰੋਕਿਆ ਜਾਵੇ। ਹਾਲ ਹੀ ਵਿੱਚ ਪਾਕਿਸਤਾਨ ਦੇ ਦੱਖਣੀ ਵਜ਼ੀਰਿਸਤਾਨ ਦੇ ਨੌਜਵਾਨ ਮਨੁੱਖੀ ਅਧਿਕਾਰ ਕਾਰਕੁਨ ਮਨਜੂਰ ਅਹਿਮਦ ਪਸ਼ਤਾਨ ਨੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਉੱਤੇ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਅਹਿਮਦ ਪਸ਼ਤਿਨ ਨੂੰ 27 ਜਨਵਰੀ 2020 ਨੂੰ ਸਾਜਿਸ਼ ਅਤੇ ਰਾਜ ਧ੍ਰੋਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
21 ਜਨਵਰੀ ਨੂੰ ਪੁਲਿਸ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਪਸ਼ਤਾਨ ‘ਤੇ 18 ਜਨਵਰੀ ਨੂੰ ਇਕ ਜਨਸਭਾ ਦੌਰਾਨ ਰਾਜ ਖਿਲਾਫ ਧਮਕੀਆਂ ਅਤੇ ਅਪਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਪਾਕਿਸਤਾਨ ‘ਚ ਤਕਰੀਬਨ 30 ਮਿਲੀਅਨ ਪਸ਼ਤੂਨ ਹਨ ਜੋ ਦੇਸ਼ ਦੀ ਕੁੱਲ ਆਬਾਦੀ ਦਾ 15 ਪ੍ਰਤੀਸ਼ਤ ਹੈ। ਹਾਲਾਂਕਿ ਦੋਵਾਂ ਦੇਸ਼ਾਂ ‘ਚ ਪਸ਼ਤੂਨ ਵਿਰੋਧੀ ਭਾਵਨਾ ਜ਼ੋਰਾਂ ‘ਤੇ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਪਿਛਲੇ ਦਹਾਕੇ ਦੌਰਾਨ ਪਾਕਿਸਤਾਨੀ ਫੌਜ ਦੁਆਰਾ ਪਸ਼ਤੂਨ ਲੋਕਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਬਾਦੀ ਨੂੰ ਤਬਾਹ ਕੀਤਾ ਜਾ ਰਿਹਾ ਹੈ।

Related posts

ਇੰਟਰਨੈੱਟ ਕੀਮਤਾਂ ਨਿਯਮਤ ਕਰਨ ਬਾਰੇ ਪਟੀਸ਼ਨ ਐਸ.ਸੀ.ਵੱਲੋਂ ਖ਼ਾਰਜ

On Punjab

ਪ੍ਰਧਾਨ ਮੰਤਰੀ ਮੋਦੀ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਵਿੱਚ ਸਫਾਰੀ ’ਤੇ ਗਏ

On Punjab

ਨਾਜਾਇਜ਼ ਸ਼ਰਾਬ ਸਣੇ ਦੋ ਵਿਅਕਤੀ ਗ੍ਰਿਫ਼ਤਾਰ

On Punjab