48.69 F
New York, US
March 29, 2024
PreetNama
ਖਾਸ-ਖਬਰਾਂ/Important News

ਥਾਈਲੈਂਡ ਨੇ ਕੱਢਿਆ ਕੋਰੋਨਾ ਵਾਇਰਸ ਦਾ ਹੱਲ

cocktail treatment of coronavirus: ਚੀਨ ਤੋਂ ਸ਼ੁਰੂ ਹੋਇਆ, ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਚੀਨ ਤੋਂ ਬਾਅਦ ਹੁਣ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਤਬਾਹੀ ਫੈਲਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਚੀਨ ‘ਚ 362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੂਰੀ ਦੁਨੀਆਂ ‘ਚ ਲਗਭਗ 17,387 ਲੋਕ ਇਸ ਵਾਇਰਸ ਤੋਂ ਪੀੜਤ ਹਨ। ਇਸ ਖ਼ਤਰਨਾਕ ਕੋਰੋਨਾ ਵਾਇਰਸ ਦਾ ਥਾਈਲੈਂਡ ਦੇ ਡਾਕਟਰਾਂ ਨੇ ਇਲਾਜ਼ ਲੱਭ ਲਿਆ ਹੈ, ਥਾਈਲੈਂਡ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਇਸ ਦਵਾਈ ਦੇ ਨਾਲ 48 ਘੰਟੇ ‘ਚ ਹੀ ਮਰੀਜ਼ ਠੀਕ ਹੋ ਸਕਦਾ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਥਾਈਲੈਂਡ ਦੇ ਇੱਕ ਡਾਕਟਰ ਨੇ ਇੱਕ 71 ਸਾਲਾ ਔਰਤ ਨੂੰ ਇਸ ਨਵੀਂ ਬਣਾਈ ਗਈ ਦਵਾਈ ਦੇ ਕੇ 48 ਘੰਟੇ ‘ਚ ਠੀਕ ਕੀਤਾ ਹੈ। ਡਾਕਟਰ ਦੇ ਅਨੁਸਾਰ 48 ਘੰਟੇ ‘ਚ ਹੀ ਮਰੀਜ਼ 90 ਫ਼ੀਸਦੀ ਇਸ ਵਾਇਰਸ ਤੋਂ ਮੁਕਤ ਹੋ ਚੁੱਕੀ ਹੈ, ਅਤੇ ਜਲਦ ਹੀ ਉਹ ਪੂਰੀ ਤਰਾਂ ਸਿਹਤਮੰਦ ਹੋ ਜਾਵੇਗੀ। ਡਾਕਟਰ ਕ੍ਰਿਏਨਸਾਕ ਦੇ ਅਨੁਸਾਰ ਇਹ ਦਵਾਈ 12 ਘੰਟੇ ਵਿੱਚ ਹੀ ਵਾਇਰਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦੇਂਦੀ ਹੈ।

ਚੀਨ ਤੋਂ ਇਲਾਵਾਂ ਕਈ ਹੋਰ ਦੇਸ਼ ਵੀ ਇਸ ਵਾਇਰਸ ਦੇ ਨਾਲ ਲੜ ਰਹੇ ਹਨ, ਜਿਨਾਂ ਵਿੱਚ ਥਾਈਲੈਂਡ ਵੀ ਹੈ। ਥਾਈਲੈਂਡ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦਕਿ ਇਨ੍ਹਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ ‘ਚ ਵਾਇਰਸ ਤੋਂ ਮੁਕਤ ਕਰਵਾਇਆ ਗਿਆ ਹੈ। ਬਾਕੀ ਦੇ ਮਰੀਜ਼ਾਂ ਦਾ ਇਲਾਜ਼ ਅਜੇ ਚੱਲ ਰਿਹਾ ਹੈ। ਡਾਕਟਰ ਕ੍ਰਿਏਨਸਾਕ ਦੇ ਅਨੁਸਾਰ ਇਹ ਦਵਾਈ ਕੋਰੋਨਾ ਵਾਇਰਸ ‘ਤੇ ਕਾਫ਼ੀ ਅਸਰਦਾਰ ਹੈ, ਉਨ੍ਹਾਂ ਕਿਹਾ ਕਿ ਇਸ ਦਵਾਈ ‘ਤੇ ਹੋਰ ਪ੍ਰੀਖਣ ਵੀ ਕੀਤੇ ਜਾ ਰਹੇ ਹਨ।

Related posts

ਟਰੰਪ ਨੇ ਮੋਦੀ ਨੂੰ ਫਿਰ ਵਿਖਾਈਆਂ ਅੱਖਾਂ

On Punjab

ਟਰੰਪ ਨੇ ਕੀਤੀ ਭਾਰਤੀ ਮੂਲ ਵਿਜੈ ਸ਼ੰਕਰ ਨੂੰ ਸੁਪਰੀਮ ਕੋਰਟ ’ਚ ਜੱਜ ਬਣਾਉਣ ਦੀ ਸਿਫਾਰਿਸ਼

On Punjab

ਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰ

On Punjab