PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਦੀਨਾ ਬੱਸ ਹਾਦਸਾ: ਭਿਆਨਕ ਹਾਦਸੇ ਵਿੱਚ ਡਰਾਈਵਰ ਨੇੜੇ ਬੈਠਾ ਸਿਰਫ਼ ਇੱਕ ਭਾਰਤੀ ਬਚਿਆ

ਚੰਡੀਗੜ੍ਹ- ਸੋਮਵਾਰ ਨੂੰ ਮਦੀਨਾ ਨੇੜੇ ਵਾਪਰੇ ਇੱਕ ਭਿਆਨਕ ਬੱਸ ਹਾਦਸੇ ਵਿੱਚ 42 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਸਿਰਫ਼ ਇੱਕ ਵਿਅਕਤੀ ਦੀ ਜਾਨ ਬਚੀ ਹੈ। ਜ਼ਿੰਦਾ ਬਚਣ ਵਾਲਾ ਇਹ ਇਕਲੌਤਾ ਵਿਅਕਤੀ 24 ਸਾਲਾ ਮੁਹੰਮਦ ਅਬਦੁਲ ਸ਼ੋਇਬ (Mohd Abdul Shoiab) ਹੈਦਰਾਬਾਦ ਤੋਂ ਹੈ। ਰਿਪੋਰਟ ਮੁਤਾਬਕ ਹਾਦਸਾ ਵਾਪਰਨ ਮੌਕੇ ਉਹ ਡਰਾਈਵਰ ਦੇ ਨੇੜੇ ਬੈਠਾ ਸੀ। ਜਾਣਕਾਰੀ ਅਨੁਸਾਰ ਸ਼ੋਇਬ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਹਾਲਾਂਕਿ ਉਸ ਦੀ ਹਾਲਤ ਅਜੇ ਵੀ ਅਸਥਿਰ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਜਦੋਂ ਬੱਸ ਸਵੇਰੇ ਲਗਪਗ 1:30 ਵਜੇ (IST) ਤੇਲ ਟੈਂਕਰ ਨਾਲ ਟਕਰਾਈ ਤਾਂ ਬੱਸ ਵਿੱਚ 43 ਸ਼ਰਧਾਲੂ ਸਵਾਰ ਸਨ। ਘਟਨਾ ਤੋਂ ਬਾਅਦ ਜੇਦਾਹ (Jeddah) ਵਿੱਚ ਭਾਰਤੀ ਮਿਸ਼ਨ ਨੇ ਸਹਾਇਤਾ ਅਤੇ ਤਾਲਮੇਲ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਨੇ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸ਼ੋਕ ਪ੍ਰਗਟ ਕਰਦਿਆਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਿਆਂ ਕਿਹਾ, “ਰਿਆਦ ਵਿੱਚ ਸਾਡੀ ਅੰਬੈਸੀ ਅਤੇ ਜੇਦਾਹ ਵਿੱਚ ਕੌਂਸੁਲੇਟ ਇਸ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।”

Related posts

Russia Ukraine War : ਯੂਕਰੇਨ ਯੁੱਧ ਕਾਰਨ ਫ਼ੌਜੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਟੈਕਸ ਵਧਾ ਸਕਦਾ ਹੈ ਰੂਸ

On Punjab

ਬੰਗਲਾਦੇਸ਼ ’ਚ ਅਡਾਨੀ ਗਰੁੱਪ ਸਮੇਤ ਹੋਰ ਬਿਜਲੀ ਪ੍ਰਾਜੈਕਟਾਂ ਦੀ ਨਜ਼ਰਸਾਨੀ ਦੀ ਸਿਫ਼ਾਰਸ਼

On Punjab

Abortion Access In US: ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਗਰਭਪਾਤ ਕਾਨੂੰਨ ਦੀ ਬਹਾਲੀ ਨੂੰ ਦਿੱਤੀ ਮਨਜ਼ੂਰੀ

On Punjab