PreetNama
ਸਮਾਜ/Social

ਭਾਰੀ ਮੀਂਹ ਨਾਲ ਖਿਸਕੀ ਜ਼ਮੀਨ, 12 ਲੋਕਾਂ ਦੀ ਮੌਤ, 80 ਦੇ ਕਰੀਬ ਮਲਬੇ ਹੇਠ

ਕੇਰਲ: ਇਦਕੀ ਜ਼ਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੁਫ਼ਾਨ ਨਾਲ ਸ਼ੁਕਰਵਾਰ ਸੇਵੇਰ ਜ਼ਮੀਨ ਖਿਸਕ ਗਈ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਮਨਾਰ ਕੋਲ ਇੱਕ ਚਾਹ ਬਾਗ ‘ਚ ਕੰਮ ਕਰਨ ਵਾਲੇ ਤਕਰੀਬਨ 80 ਮਜ਼ਦੂਰ ਵੀ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਭਾਰੀ ਬਾਰਸ਼ ਨਾਲ ਰਸਤਾ ਵੀ ਟੁੱਟ ਚੁੱਕਾ ਹੈ ਤੇ ਰਾਹਤ ਕਾਰਜ ‘ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।
ਮੀਂਹ ਕਾਰਨ ਬਚਾਅ ਕਾਰਜ ਪ੍ਰਭਾਵਿਤ
ਭਾਰੀ ਮੀਂਹ ਕਾਰਨ ਬਿਜਲੀ ਵੀ ਕੱਟ ਚੁੱਕੀ ਹੈ ਜਿਸ ਕਾਰਨ ਇਲਾਕੇ ਦਾ ਸੰਚਾਰ ਬੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 80 ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਹੈ। ਜ਼ਮੀਨ ਖਿਸਕਣ ਕਾਰਨ ਕਰੀਬ 10 ਮਜ਼ਦੂਰਾਂ ਦੇ ਘਰ ਉਥੇ ਢਹਿ ਗਏ ਹਨ।
ਅਧਿਕਾਰੀਆਂ ਮੁਤਾਬਕ ਇਸ ਇਲਾਕੇ ਨੂੰ ਜੋੜਣ ਵਾਲਾ ਪੁਲ ਵੀ ਭਾਰੀ ਮੀਂਹ ਕਾਰਨ ਸ਼ੁਕਰਵਾਰ ਨੂੰ ਟੁੱਟ ਗਿਆ ਜਿਸ ਕਾਰਨ ਘਾਟਨ ਸਥਾਨ ਤੇ ਪਹੁੰਚਣ ‘ਚ ਤੰਗੀ ਆ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਪੂਰੇ ਇਲਾਕੇ ਨੂੰ ਰੈੱਡ ਅਲਰਟ ਤੇ ਰੱਖਿਆ ਹੈ।

Related posts

ਨਰਪਿੰਦਰ ਸਿੰਘ ਨੂੰ ਪ੍ਰੋ. ਪ੍ਰਿਯਾਦਰੰਜਨ ਰੇ ਮੈਮੋਰੀਅਲ ਐਵਾਰਡ 2023 ਨਾਲ ਕੀਤਾ ਸਨਮਾਨਿਤ

On Punjab

ਦੁਨੀਆ ਦੇ 175 ਦੇਸ਼ਾਂ ਦੀ ਸਿਹਤ ਦੀ ਧੜਕਣ ਬਣਿਆ ਭਾਰਤ

On Punjab

ਮਹਾਰਾਜ ਅਗਰਸੈਨ ਹਸਪਤਾਲ ਦਾ ਉਦਘਾਟਨ

On Punjab