PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਵੱਲੋਂ ਪਾਕਿ ISI ਸਮਰਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ UAPA ਤਹਿਤ ਅਤਿਵਾਦੀ ਸੰਗਠਨ ਘੋਸ਼ਿਤ

ਨਵੀਂ ਦਿੱਲੀ-  ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਇੱਕ ਅਤਿਵਾਦੀ ਸੰਗਠਨ ਐਲਾਨ ਦਿੱਤਾ ਹੈ। ਅਤਿਵਾਦ ਵਿਰੁੱਧ ਭਾਰਤ ਦੀ ਚੱਲ ਰਹੀ ਲੜਾਈ ਵਿੱਚ ਇਸ ਕਦਮ ਨੂੰ ਜੋੜਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਅਤਿਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੇ ਵਿਜ਼ਨ” ਨੂੰ ਅੱਗੇ ਵਧਾਉਂਦੇ ਹੋਏ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ UAPA ਤਹਿਤ ਇੱਕ ਅਤਿਵਾਦੀ ਸੰਗਠਨ ਐਲਾਨਿਆ ਗਿਆ ਹੈ। ਇਹ ਸਮੂਹ ਸਰਹੱਦ ਪਾਰੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਨੌਜਵਾਨਾਂ ਅਤੇ ਮਾਮੂਲੀ ਅਪਰਾਧੀਆਂ ਨੂੰ ਅਤਿਵਾਦ ਵੱਲ ਉਕਸਾ ਰਿਹਾ ਹੈ। ਭਾਰਤ ਦੇ ਲੋਕਤੰਤਰੀ ਢਾਂਚੇ ਅਤੇ ਫਿਰਕੂ ਸਦਭਾਵਨਾ ਦੇ ਤਾਣੇ-ਬਾਣੇ ਨੂੰ ਨਿਸ਼ਾਨਾ ਬਣਾਉਂਦੇ ਹੋਏ, ਸਿੰਡੀਕੇਟ ਨੇ ਨਫ਼ਰਤ ਭਰਿਆ ਡਿਜੀਟਲ ਸਮੱਗਰੀ ਵੀ ਪ੍ਰਕਾਸ਼ਤ ਕੀਤਾ।

ਇਸ ਸਾਲ ਆਜ਼ਾਦੀ ਦਿਵਸ ਦੀ ਤੋਂ ਪਹਿਲਾਂ ‘ਤੇ ਸੁਰੱਖਿਆ ਏਜੰਸੀਆਂ ਨੇ ਆਈ.ਐੱਸ.ਆਈ. ਸਮਰਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ (ਐੱਸ.ਬੀ.ਐੱਨ.) ਵਿਰੁੱਧ ਇੱਕ ਵੱਡੀ ਅੰਤਰ-ਰਾਜੀ ਕਾਰਵਾਈ ਕੀਤੀ ਸੀ ਅਤੇ ਇਸ ਦੇ ਅਤਿਵਾਦੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸੀ। ਸਰਹੱਦ ਪਾਰ ਦੇ ਅਤਿਵਾਦ ਪ੍ਰਤੀ ‘ਜ਼ੀਰੋ ਟਾਲਰੈਂਸ’ ਨੀਤੀ ਦੇ ਹਿੱਸੇ ਵਜੋਂ 14 ਰਾਜਾਂ ਵਿੱਚ 253 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, 80 ਤੋਂ ਵੱਧ ਐੱਫ.ਆਈ.ਆਰ. ਅਤੇ 200 ਤੋਂ ਵੱਧ ਗ੍ਰਿਫ਼ਤਾਰੀਆਂ ਦਰਜ ਕੀਤੀਆਂ ਗਈਆਂ।

Related posts

ਬਿਕਰਮ ਸਿੰਘ ਮਜੀਠੀਆ ਦੇ ਜੁਡੀਸ਼ਲ ਰਿਮਾਂਡ ’ਚ 14 ਦਿਨਾਂ ਦਾ ਵਾਧਾ

On Punjab

Taliban’s Dictatorship : ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਨਹੀਂ ਰੁਕ ਰਿਹਾ ਜ਼ੁਲਮ, 2 ਔਰਤਾਂ ਸਮੇਤ 11 ਲੋਕਾਂ ਨੂੰ ਸ਼ਰੇਆਮ ਕੀਤੀ ਕੁੱਟ-ਮਾਰ

On Punjab

ਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ India-Pakistan cricket ਮੈਚ ਦੇ ਬਾਈਕਾਟ ਦਾ ਸੱਦਾ

On Punjab