PreetNama
ਸਿਹਤ/Health

ਭਾਰਤ ਵਿੱਚ ਬਣੀ ਕੋਰੋਨਾਵਾਇਰਸ ਕਿੱਟ, ਢਾਈ ਘੰਟੇ ‘ਚ ਆਵੇਗੀ ਰਿਪੋਰਟ ਜਾਣੋ ਕੀਮਤ…

national coronavirus kit made: ਕੋਰੋਨਾਵਾਇਰਸ ਨਾਲ ਲੜਨ ਦੇ ਉਪਾਵਾਂ ਦੇ ਹਿੱਸੇ ਵਜੋਂ, ਪੁਣੇ ਦੀ ਇੱਕ ਕੰਪਨੀ ਨੇ ਦੇਸ਼ ਦੀ ਪਹਿਲੀ ਸਵਦੇਸ਼ੀ ਕੋਵਿਡ -19 ਟੈਸਟਿੰਗ ਕਿੱਟ ਤਿਆਰ ਕੀਤੀ ਹੈ। ਇਸ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਮਨਜ਼ੂਰੀ ਦੇ ਦਿੱਤੀ ਹੈ। ਮਾਇਲਾਬ ਡਿਸਕਵਰੀ ਸੋਲੂਸ਼ਸ ਪ੍ਰਾਈਵੇਟ ਲਿਮਟਿਡ ਦੇ ਪ੍ਰਤੀਨਿਧ ਨੇ ਕਿਹਾ, “ਦੇਸੀ ਕੋਵਿਡ -19 ਟੈਸਟਿੰਗ ਕਿੱਟ ਨੂੰ ਆਈਸੀਐਮਆਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇੱਕ ਕਿੱਟ ਦੀ ਕੀਮਤ 80,000 ਰੁਪਏ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਕਿੱਟ ਨਾਲ 100 ਮਰੀਜ਼ਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਕੰਪਨੀ ਹਰ ਹਫ਼ਤੇ 1.50 ਲੱਖ ਕਿੱਟਾਂ ਤਿਆਰ ਕਰ ਸਕਦੀ ਹੈ। ਆਈਸੀਐਮਆਰ ਦੇ ਅਨੁਸਾਰ, ਕੋਵਿਡ -19 ਨੂੰ ਟੈਸਟ ਕਰਨ ਲਈ 118 ਲੈਬਜ਼ ਉਪਲਬਧ ਹਨ।

Related posts

ਦਹੀਂ ਕਿਵੇਂ ਕੰਟਰੋਲ ਕਰਦਾ ਹੈ ਹਾਈ ਬਲੱਡ ਪ੍ਰੈਸ਼ਰ, ਜਾਣੋ ਕੀ ਕਹਿੰਦਾ ਹੈ ਰਿਸਰਚ

On Punjab

Canada to cover cost of contraception and diabetes drugs

On Punjab

ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

On Punjab