PreetNama
ਖਾਸ-ਖਬਰਾਂ/Important News

ਭਾਰਤ-ਪਾਕਿ ਦੀ ਸਰਹੱਦ ‘ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦ

ਸ੍ਰੀਨਗਰ: ਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ ਇਸ ਦਾਅਵੇ ਨੂੰ ਕਾਲਪਨਿਕ ਕਿਹਾ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਕਿ ਸਰਹੱਦ ਪਾਰ ਤੋਂ ਗੋਲ਼ੀਬਾਰੀ ਪਿੱਛੇ ਭਾਰਤ ਦਾ ਮਕਸਦ ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣਾ ਹੈ।

ਉਨ੍ਹਾਂ ਕਿਹਾ ਕਿ ਇਸ ਗੋਲ਼ੀਬਾਰੀ ‘ਚ ਪਾਕਿ ਦੇ ਤਿੰਨ ਸੈਨਿਕ ਮਾਰੇ ਗੲ ਹਨ। ਗਫੂਰ ਨੇ ਟਵੀਟ ਕਰ ਇਲਜ਼ਾਮ ਲਾਇਆ ਕਿ ਭਾਰਤੀ ਸੈਨਾ ਨੇ ਜੰਮੂ–ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣ ਲਈ ਐਲਓਸੀ ‘ਤੇ ਫਾਈਰਿੰਗ ਸ਼ੁਰੂ ਕੀਤੀ। ਉਸ ਦਾ ਦਾਅਵਾ ਹੈ ਕਿ ਕਈ ਬੰਕਰਾਂ ਨੂੰ ਨੁਕਸਾਨ ਹੋਇਆ ਹੈ ਤੇ ਲਗਾਤਾਰ ਫਾਈਰਿੰਗ ਹੋ ਰਹੀ ਹੈ।

Related posts

ਮਹਾਕੁੰਭ ਵਿੱਚ ਪੁੱਜੇ ਗੌਤਮ ਅਡਾਨੀ ਮਹਾਪ੍ਰਸਾਦ ਤਿਆਰ ਕੀਤਾ

On Punjab

ਯਾਤਰੀਆਂ ਨੇ ਲਗਾਇਆ ਜਹਾਜ਼ ਨੂੰ ਧੱਕਾ

On Punjab

ਟੋਪੀਬਾਜ਼ ਤੋਂ ਲੈ ਕੇ ਡਾਨ ਤਕ… ਅਤੀਕ ਅਹਿਮਦ ਦੀ ਮੌਤ ਤੋਂ ਬਾਅਦ ਪ੍ਰਯਾਗਰਾਜ ‘ਚ ਮਾਫੀਆ ਦੀ ਦਹਿਸ਼ਤ ਦੇ ਚਰਚਿਤ ਕਿੱਸੇ

On Punjab