PreetNama
ਰਾਜਨੀਤੀ/Politics

ਭਾਰਤ ਨੇ RCEP ‘ਤੇ ਹਸਤਾਖਰ ਕਰਨ ਤੋਂ ਕੀਤਾ ਮਨ੍ਹਾਂ…

India Not signing RCEP: ਬੈਂਕਾਕ: ਬੀਤੇ ਦਿਨੀਂ ਭਾਰਤ ਵੱਲੋਂ ਦੱਖਣ-ਪੂਰਬੀ ਅਤੇ ਪੂਰਬ ਏਸ਼ੀਆ ਦੇ 16 ਦੇਸ਼ਾਂ ਵਿਚਕਾਰ RCEP ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ । ਇਸ ਵਿੱਚ ਭਾਰਤ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੇਸ਼ ਦੇ ਲੱਖਾਂ ਲੋਕਾਂ ਦੇ ਜੀਵਨ ਅਤੇ ਪੇਸ਼ੇ ਲਈ ਵਿਰੋਧ ਹੈ । ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਜੈ ਠਾਕੁਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ।

ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਸਿਖਰ ਬੈਠਕ ਵਿੱਚ ਇਸ ਸਮਝੌਤੇ ‘ਤੇ ਹਸਤਾਖਰ ਨਾ ਕਰਨ ਦੀ ਜਾਣਕਾਰੀ ਦੇ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਸੰਸਾਰਿਕ ਪਰਿਸਥਿਤੀ ਅਤੇ ਸਮਝੌਤੇ ਦੀ ਨਿਰਪਖਤਾ ਦੇ ਆਂਕਲਨ ਤੋਂ ਬਾਅਦ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਸਮਝੌਤੇ ਦੇ ਪ੍ਰਾਵਧਾਨ ਦੇਸ਼ ਦੇ ਨਾਗਰਿਕਾਂ ਦੇ ਹਿਤਾਂ ਦੇ ਖਿਲਾਫ਼ ਹਨ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਥਾਈਲੈਂਡ ਦੌਰੇ ਦੇ ਤੀਸਰੇ ਦਿਨ 14ਵੇਂ ਈਸਟ ਏਸ਼ੀਆ ਸਿਖਰ ਸਮੇਲਨ ਵਿੱਚ ਸ਼ਾਮਿਲ ਹੋਏ । ਜਿਸ ਵਿੱਚ ਮੋਦੀ ਨੇ ਮਿਆਂਮਾਰ ਦੀ ਸਟੇਟ ਕਾਉਂਸਲਰ ਅੰਗ ਸਾਨ ਸੂ ਕੀ ਨੂੰ ਕਿਹਾ ਕਿ ਦੋ ਦੇਸ਼ਾਂ ਵਿਚਕਾਰ ਸਾਂਝੇਦਾਰੀ ਸੀਮਾਵਾਂ ‘ਤੇ ਸ਼ਾਂਤੀ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ।

ਇਸ ਤੋਂ ਇਲਾਵਾ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕੀ ਦੇਸ਼ ਦੇ ਕਿਸਾਨਾਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਅਜਿਹੇ ਫੈਸਲਿਆਂ ਵਿੱਚ ਅਹਿਮ ਯੋਗਦਾਨ ਹੁੰਦਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕੀ ਕਾਮਗਾਰ ਅਤੇ ਖਪਤਕਾਰ ਵੀ ਮਹੱਤਵਪੂਰਨ ਹੁੰਦੇ ਹਨ ਜੋ ਭਾਰਤ ਨੂੰ ਇੱਕ ਵੱਡਾ ਬਾਜ਼ਾਰ ਦਿੰਦੇ ਹਨ ਤੇ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਂਦੇ ਹਨ ।

Related posts

ਚਾਰ ਦਿਨਾਂ ਵਿੱਚ ਨਿਵੇਸ਼ਕਾਂ ਦੇ 24.69 ਲੱਖ ਕਰੋੜ ਡੁੱਬੇ

On Punjab

ਮੋਦੀ ਸਰਕਾਰ ਹੁਣ ਸੋਸ਼ਲ ਮੀਡੀਆ ਨੂੰ ਪਾਏਗੀ ਨੱਥ..

On Punjab

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਪਾਸਟਰ ਦੀ ਵੀਡੀਓ ਵਾਇਰਲ

On Punjab