60.71 F
New York, US
April 29, 2026
PreetNama
ਖੇਡ-ਜਗਤ/Sports News

ਭਾਰਤ ਨੂੰ ਹਰਾ ਕਿ ਪਾਕਿਸਤਾਨ ਪਹਿਲੀ ਵਾਰ ਬਣਿਆ ਕਬੱਡੀ ਵਰਲਡ ਚੈਂਪੀਅਨ

Kabaddi World Cup 2020: ਪਾਕਿਸਤਾਨ ਨੇ ਐਤਵਾਰ ਨੂੰ ਲਾਹੌਰ ਦੇ ਪੰਜਾਬ ਸਟੇਡੀਅਮ ਵਿਖੇ ਹੋਏ ਕਬੱਡੀ ਵਰਲਡ ਕੱਪ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 43–41 ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਜਿੱਤਿਆ ਹੈ। ਇਸ ਜਿੱਤ ਦੇ ਨਾਲ ਪਾਕਿਸਤਾਨ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਮੇਜ਼ਬਾਨ ਅੱਧੇ ਸਮੇਂ ਤੱਕ 18-24 ਨਾਲ ਪਿੱਛੇ ਸੀ, ਪਰ ਦੂਜੇ ਅੱਧ ਵਿੱਚ ਪਾਕਿਸਤਾਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਭਾਰਤ ਨੂੰ ਦੋ ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ।

ਇਸ ਤੋਂ ਪਹਿਲਾ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਦੇ ਚਾਰ ਫਾਈਨਲ ਮੈਚ ਭਾਰਤ ਤੋਂ ਹਾਰ ਚੁੱਕੀ ਹੈ। ਪਰ ਪੰਜਵੀਂ ਵਾਰ ਪਾਕਿਸਤਾਨ ਦੀ ਟੀਮ ਖੁਸ਼ਕਿਸਮਤ ਰਹੀ, ਬਹੁਤ ਹੀ ਰੋਮਾਂਚਿਕ ਮੈਚ ਵਿੱਚ ਉਹ ਭਾਰਤ ਨੂੰ ਹਰਾਉਣ ‘ਚ ਕਾਮਯਾਬ ਰਹੀ। ਇਸ ਜਿੱਤ ਦਾ ਜੋਸ਼ ਪੂਰੇ ਸਟੇਡੀਅਮ ਵਿੱਚ ਮਹਿਸੂਸ ਕੀਤਾ ਜਾ ਸਕਦਾ ਸੀ। ਕਪਤਾਨ ਮੁਹੰਮਦ ਇਰਫਾਨ ਉਰਫ ਮੰਨਾ ਜੱਟ ਅਤੇ ਸਟਾਰ ਰੇਡਰ ਸ਼ਫੀਕ ਚਿਸ਼ਤੀ ਨੇ ਚੈਂਪੀਅਨ ਟੀਮ ਦੀ ਤਰਫੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਦੋਵੇਂ ਪਾਕਿਸਤਾਨ ਦੀ ਜਿੱਤ ਦੇ ਅਸਲ ਨਾਇਕ ਬਣੇ।

ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ ਪੂਰੇ ਮੈਦਾਨ ਵਿੱਚ ਚੱਕਰ ਲਗਾ ਕੇ ਪ੍ਰਸ਼ੰਸਕਾਂ ਨਾਲ ਖਿਤਾਬੀ ਜਿੱਤ ਦਾ ਜਸ਼ਨ ਮਨਾਇਆ। ਪਾਕਿਸਤਾਨ ਨੂੰ ਖਿਤਾਬ ਜਿੱਤਣ ਦੇ ਨਾਲ 10 ਮਿਲੀਅਨ 1 ਕਰੋੜ ਰੁਪਏ ਅਤੇ ਭਾਰਤੀ ਟੀਮ ਨੂੰ 7.5 ਮਿਲੀਅਨ ਰੁਪਏ ਦਾ ਇਨਾਮ ਮਿਲਿਆ ਹੈ। ਜਦਕਿ ਤੀਜੇ ਨੰਬਰ ਤੇ ਕਬਜ਼ਾ ਕਰਨ ਵਾਲੀ ਇਰਾਨ ਦੀ ਟੀਮ ਨੂੰ 5 ਮਿਲੀਅਨ ਰੁਪਏ ਮਿਲੇ ਹਨ।

Related posts

1951 ਤੋਂ 2023 ਤੱਕ: ਪਿਛਲੇ ਸਾਲਾਂ ਦੌਰਾਨ ਏਸ਼ਿਆਈ ਖੇਡਾਂ ‘ਚ ਭਾਰਤ ਦੀ ਮੈਡਲ ਸੂਚੀ ‘ਤੇ ਇੱਕ ਨਜ਼ਰ

On Punjab

27 ਸਾਲ ਬਾਅਦ ਇੰਗਲੈਂਡ ਪਹੁੰਚਿਆ ਸੈਮੀਫਾਈਨਲ ‘ਚ, 119 ਦੌੜਾਂ ਨਾਲ ਹਾਰਿਆ ਨਿਊਜ਼ੀਲੈਂਡ

On Punjab

Achinta Sheuli: PM ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ‘ਤੇ ਅਚਿੰਤਾ ਸ਼ੂਲੀ ਨੂੰ ਦਿੱਤੀ ਵਧਾਈ, ਕਿਹਾ- ਉਮੀਦ ਹੈ ਹੁਣ ਉਹ ਫਿਲਮ ਦੇਖ ਸਕਣਗੇ

On Punjab