PreetNama
ਖੇਡ-ਜਗਤ/Sports News

ਭਾਰਤ, ਨਿਊਜ਼ਿਲੈਂਡ ਤੇ ਆਸਟ੍ਰੇਲੀਆ ਦਾ ਸੈਮੀਫਾਈਨਲ ਖੇਡਣਾ ਪੱਕਾ, ਇਨ੍ਹਾਂ ਚਾਰ ਟੀਮਾਂ ‘ਚ ਟੱਕਰ

ਵੀਂ ਦਿੱਲੀਆਈਸੀਸੀ ਕ੍ਰਿਕਟ ਵਰਲਡ ਕੱਪ 2019 ਦਾ ਅੱਧਾ ਸਫ਼ਰ ਟੀਮਾਂ ਨੇ ਤੈਅ ਕਰ ਲਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਾ ਨਾਂ ਸੈਮੀਫਾਈਨਲ ਲਈ ਪੱਕਾ ਹੋ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਿਹੜੀ ਇੱਕ ਹੋਰ ਟੀਮ ਸੈਮੀਫਾਈਨਲ ਦੀ ਰੇਸ ਤਕ ਪਹੁੰਚੇਗੀ ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ।

ਦੱਖਣੀ ਅਫਰੀਕਾਵੈਸਟ ਇੰਡੀਜ਼ ਤੇ ਅਫ਼ਗ਼ਾਨਿਸਤਾਨ ਤਾਂ ਵਰਲਡ ਕੱਪ ਤੋਂ ਬਾਹਰ ਹੋ ਗਈਆਂ ਹਨ। ਅਜਿਹੇ ‘ਚ ਚੌਥੇ ਨੰਬਰ ‘ਤੇ ਆਉਣ ਲਈ ਬੰਗਲਾਦੇਸ਼ਸ੍ਰੀਲੰਕਾ ਤੇ ਪਾਕਿਸਤਾਨ ‘ਚ ਟੱਕਰ ਹੋਣੀ ਹੈ। 21 ਜੂਨ ਨੂੰ ਇੰਗਲੈਂਡ ਤੋਂ ਮਿਲੀ ਜਿੱਤ ਤੋਂ ਬਾਅਦ ਸ੍ਰੀਲੰਕਾ ਤੇ 23 ਜੂਨ ਨੂੰ ਦੱਖਣੀ ਅਫਰੀਕਾ ‘ਤੇ ਪਾਕਿਸਤਾਨ ਦੀ ਜਿੱਤ ਨੇ ਇਨ੍ਹਾਂ ਦੇ ਸੈਮੀਫਾਈਨਲ ਦੇ ਦਰਵਾਜ਼ੇ ਖੋਲ੍ਹ ਦਿੱਤੇ।ਨਿਊਜ਼ੀਲੈਂਡ ਤੇ ਭਾਰਤ ਹੀ ਦੋ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨੂੰ ਅਜੇ ਤੱਕ ਟੂਰਨਾਮੈਂਟ ‘ਚ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨ ਪਿਆ। ਨਿਊਜ਼ੀਲੈਂਡ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਇੱਕ ਤੇ ਭਾਰਤ ਨੂੰ ਦੋ ਮੈਚ ਜਿੱਤਣੇ ਜ਼ਰੂਰੀ ਹਨ। ਭਾਰਤ ਦੇ ਅਗਲੇ ਚਾਰ ਮੈਚ ਇੰਗਲੈਂਡਵੈਸਟਇੰਡੀਜ਼ਸ੍ਰੀਲੰਕਾ ਤੇ ਬੰਗਲਾਦੇਸ਼ ਨਾਲ ਹਨ।

Related posts

ਚੈਂਪੀਅਨਜ਼ ਟਰਾਫੀ 2025: ਲੰਮੇ ਅਰਸੇ ਬਾਅਦ ਮੇਜ਼ਬਾਨੀ ਲਈ ਤਿਆਰ ਪਾਕਿਸਤਾਨ

On Punjab

ਮਿਕੀ ਆਰਥਰ ਬਣ ਸਕਦੇ ਨੇ ਸ਼੍ਰੀਲੰਕਾ ਟੀਮ ਦੇ ਅਗਲੇ ਕੋਚ

On Punjab

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab