17.2 F
New York, US
January 25, 2026
PreetNama
ਫਿਲਮ-ਸੰਸਾਰ/Filmy

ਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇ

ਮੁੰਬਈਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ। ‘ਭਾਰਤ’ ਨੇ ਸੋਮਵਾਰ ਨੂੰ ਬਾਕਸਆਫਿਸ ‘ਤੇ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ।ਸਲਮਾਨ ਦੀ ਭਾਰਤ ਇਸ ਸਾਲ ਟੌਪ ਗ੍ਰਾਸਿੰਗ ਫ਼ਿਲਮਾਂ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਅਕਸ਼ੇ ਕੁਮਾਰ ਦੀ ‘ਕੇਸਰੀ’ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ‘ਭਾਰਤ’ ਦੇ ਰਸਤੇ ‘ਚ ਸਿਰਫ ‘ਉੜੀ’ ਖੜ੍ਹੀ ਹੈ। ਦੇਖਦੇ ਹਾਂ ਸਲਮਾਨ ਦੀ ‘ਭਾਰਤ’ ਵਿੱਕੀ ਕੌਸ਼ਲ ਦੀ ‘ਉੜੀ’ ਨੂੰ ਪਿੱਛੇ ਛੱਡ ਪਾਉਂਦੀ ਹੈ ਜਾਂ ਉਸ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ।

Related posts

Lata Mangeshkar: ਲਤਾ ਮੰਗੇਸ਼ਕਰ ਦੀ ਆਖਰੀ ਵੀਡੀਓ ਆਈ ਸਾਹਮਣੇ, ਬੇਹੱਦ ਕਮਜ਼ੋਰ ਹਾਲਤ ‘ਚ ਵਾਕ ਕਰਦੇ ਆਏ ਨਜ਼ਰ

On Punjab

Raju Shrivastava Health Latest Update : ਰਾਜੂ ਸ਼੍ਰੀਵਾਸਤਵ ਨੂੰ ਕਦੋਂ ਆਵੇਗਾ ਹੋਸ਼ ? ਏਮਜ਼ ਤੋਂ ਆਈ ਤਾਜ਼ਾ ਅਪਡੇਟ ; ਜਾਣੋ ਡਾਕਟਰਾਂ ਨੇ ਕੀ ਕਿਹਾ

On Punjab

ਜਦ ਕਿਸਾਨਾਂ ਖ਼ਿਲਾਫ਼ ਬੋਲੇ ਲੋਕ ਤਾਂ ਦਿਲਜੀਤ ਨੂੰ ਚੜ੍ਹਿਆ ਗੁੱਸਾ, ਇੰਝ ਸਿਖਾਇਆ ਸਬਕ

On Punjab