54.81 F
New York, US
April 19, 2024
PreetNama
ਰਾਜਨੀਤੀ/Politics

ਭਾਰਤ ਦੀ ਆਰਥਿਕਤਾ ਡਾਵਾਂਡੋਲ, ਸਾਬਕਾ ਗਵਰਨਰ ਨੇ ਖੋਲ੍ਹੇ ਕਈ ਭੇਤ

ਨਵੀਂ ਦਿੱਲੀ: ਮੋਦੀ ਸਰਕਾਰ ਆਰਥਿਕ ਮੁਹਾਜ਼ ‘ਤੇ ਢੇਰ ਹੁੰਦੀ ਜਾ ਰਹੀ ਹੈ। ਆਰਥਿਕ ਨਿਘਾਰ ਨੂੰ ਰੋਕਣ ਲਈ ਹੁਣ ਤੱਕ ਸਰਕਾਰ ਨੇ ਕਈ ਕਦਮ ਚੁੱਕੇ ਹਨ ਪਰ ਕੁਝ ਵੀ ਹੱਥ ਪੱਲੇ ਨਹੀਂ ਪੈ ਰਿਹਾ। ਸਰਕਾਰ ਦੀ ਆਰਥਿਕ ਮਾਹਿਰਾਂ ਵੱਲੋਂ ਸਖਤ ਅਲੋਚਨਾ ਹੋ ਰਹੀ ਹੈ। ਇਸ ਬਾਰੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤੀ ਅਰਥਚਾਰਾ ਇਸ ਵੇਲੇ ‘ਮੰਦੀ’ ਦੀ ਮਾਰ ਹੇਠ ਹੈ। ਇਸ ਵਿੱਚ ਬੇਚੈਨੀ ਤੇ ਵਿਗਾੜ ਦੇ ਡੂੰਘੇ ਸੰਕੇਤ ਵਿਖਾਈ ਦੇ ਰਹੇ ਹਨ। ਉਨ੍ਹਾਂ ਇਸ਼ਾਰਾ ਕੀਤਾ ਹੈ ਕਿ ਹਾਲਾਤ ਹੋਰ ਵਿਗੜ ਸਕਦੇ ਹਨ।

ਰਾਜਨ ਨੇ ਇਸ ਦਾ ਕਾਰਨ ਵੀ ਦੱਸਿਆ ਹੈ ਜੋ ਬੇਹੱਦ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਹੈ ਕਿ ਅਰਥਚਾਰੇ ਨਾਲ ਜੁੜੇ ਸਾਰੇ ਫ਼ੈਸਲੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਲਏ ਜਾਂਦੇ ਹਨ। ਮੰਤਰੀਆਂ ਕੋਲ ਕੋਈ ਅਧਿਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪੀਐਮਓ ਕੋਲ ਸਾਰੀਆਂ ਸ਼ਕਤੀਆਂ ਦਾ ਹੋਣਾ ਅਰਥਚਾਰੇ ਲਈ ਠੀਕ ਨਹੀਂ। ਯਾਦ ਰਹੇ ਪੀਐਮਓ ਉਪਰ ਪਹਿਲਾਂ ਵੀ ਅਜਿਹੇ ਇਲਜ਼ਾਮ ਲੱਗਦੇ ਰਹਿੰਦੇ ਹਨ। ਖਾਸਕਰ ਨੋਟਬੰਦੀ ਵੇਲੇ ਖੁਲਾਸਾ ਹੋਇਆ ਸੀ ਕਿ ਵਿੱਤ ਮੰਤਰੀ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
ਇੰਡੀਆ ਟੂਡੇ’ ਮੈਗਜ਼ੀਨ ਵਿੱਚ ਪ੍ਰਕਾਸ਼ਤ ਲੇਖ ਵਿੱਚ ਰਾਜਨ ਨੇ ਭਾਰਤ ਦੇ ਕਮਜ਼ੋਰ ਪੈਂਦੇ ਅਰਥਚਾਰੇ ਨੂੰ ਮੰਦੀ ਦੀ ਮਾਰ ’ਚੋਂ ਉਭਾਰਨ ਲਈ ਆਪਣੇ ਸੁਝਾਅ ਦਿੱਤੇ ਹਨ। ਉਨ੍ਹਾਂ ਲਗਾਤਾਰ ਸੁਸਤ ਪੈਂਦੇ ਅਰਥਚਾਰੇ ਵਿੱਚ ਸੁਧਾਰ ਲਈ ਪੂੰਜੀ ਖੇਤਰ, ਜ਼ਮੀਨ ਤੇ ਕਿਰਤ ਬਾਜ਼ਾਰਾਂ ਵਿੱਚ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨਿਵੇਸ਼ ਤੇ ਵਿਕਾਸ ਨੂੰ ਵਧਾਉਣ ’ਤੇ ਵੀ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਸਮਝਦਾਰੀ ਤੇ ਵਿਵੇਕ ਨਾਲ ਮੁਕਤ ਵਪਾਰ ਸਮਝੌਤਿਆਂ (ਐਫਟੀਏ) ਵਿੱਚ ਸ਼ਾਮਲ ਹੋਣਾ ਚਾਹੀਦਾ ਤਾਂ ਕਿ ਮੁਕਾਬਲੇਬਾਜ਼ੀ ਵਧੇ ਤੇ ਘਰੇਲੂ ਸਮਰੱਥਾ ਨੂੰ ਸੁਧਾਰਿਆ ਜਾ ਸਕੇ। ਰਾਜਨ ਨੇ ਲਿਖਿਆ ਕਿ ‘ਇਹ ਸਮਝਣ ਲਈ ਕਿ ਗ਼ਲਤੀ ਕਿੱਥੇ ਹੋਈ ਹੈ, ਸਾਨੂੰ ਸਭ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਕੇਂਦਰੀਕ੍ਰਿਤ ਸਰੂਪ ਤੋਂ ਆਗਾਜ਼ ਕਰਨ ਦੀ ਲੋੜ ਹੈ। ਫੈਸਲਾ ਲੈਣ ਦਾ ਅਮਲ ਹੀ ਨਹੀਂ, ਬਲਕਿ ਇਸ ਸਰਕਾਰ ਵਿੱਚ ਸਾਹਮਣੇ ਆ ਰਹੇ ਨਵੇਂ ਵਿਚਾਰ ਤੇ ਯੋਜਨਾਵਾਂ, ਉਹ ਸਭ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਰਹਿਣੇ ਵਾਲੇ ਲੋਕਾਂ ਤੇ ਪੀਐਮਓ ਨਾਲ ਜੁੜੇ ਲੋਕਾਂ ਤੱਕ ਹੀ ਸੀਮਤ ਹਨ।’

ਰਾਜਨ ਨੇ ਲਿਖਿਆ ਕਿ ਇਹ ਹਾਲਾਤ ਪਾਰਟੀ ਦੇ ਸਿਆਸੀ ਤੇ ਸਮਾਜਿਕ ਏਜੰਡੇ ਦੇ ਹਿਸਾਬ ਨਾਲ ਤਾਂ ਠੀਕ ਕੰਮ ਕਰ ਸਕਦੇ ਹਨ ਕਿਉਂਕਿ ਇਸ ਪੱਧਰ ’ਤੇ ਸਾਰੀਆਂ ਚੀਜ਼ਾਂ ਸਪਸ਼ਟ ਤਰੀਕੇ ਨਾਲ ਤੈਅ ਹਨ ਤੇ ਇਨ੍ਹਾਂ ਖੇਤਰਾਂ ਵਿਚ ਇਨ੍ਹਾਂ ਲੋਕਾਂ ਕੋਲ ਮੁਹਾਰਤ ਵੀ ਹੈ। ਪਰ ਆਰਥਿਕ ਸੁਧਾਰਾਂ ਦੇ ਮਾਮਲੇ ਵਿੱਚ ਇਹ ਇੰਨੇ ਬਿਹਤਰ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ, ਕਿਉਂਕਿ ਸਿਖਰਲੇ ਪੱਧਰ ’ਤੇ ਕੋਈ ਸਪਸ਼ਟ ਏਜੰਡਾ ਪਹਿਲਾਂ ਤੋਂ ਤੈਅ ਨਹੀਂ ਹੈ।

Related posts

ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ SAD ਦੇ PAC ਦੇ ਮੈਂਬਰ ਨਿਯੁਕਤ, ਸ਼੍ਰੋਮਣੀ ਅਕਾਲੀ ਦਲ ਦੇ NRI ਵਿੰਗ ਇਟਲੀ ਵੱਲੋਂ ਭਰਵਾਂ ਸਵਾਗਤ

On Punjab

ਅਮਰੀਕਾ ’ਚ ਐੱਚ-1ਬੀ ਵੀਜ਼ੇ ਲਈ ਸਾਲਾਨਾ ਹੱਦ ਪੂਰੀ, ਭਾਰਤੀਆਂ ਸਣੇ 65 ਹਜ਼ਾਰ ਅਜਿਹੇ ਵੀਜ਼ੇ ਹਰ ਸਾਲ ਵਿਦੇਸ਼ੀਆਂ ਨੂੰ ਕੀਤੇ ਜਾਂਦੇ ਹਨ ਜਾਰੀ

On Punjab

ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਕੱਢਣ ਲਈ ਵੱਡਾ ਐਲਾਨ

On Punjab