78.48 F
New York, US
September 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਦਾ ਪਹਿਲਾ ਸਵਦੇਸ਼ੀ ਪਣਡੁੱਬੀ-ਤੋੜੂ ਸ਼ੈਲੋ ਵਾਟਰ ਕਰਾਫਟ ਜਲ ਸੈਨਾ ’ਚ ਸ਼ਾਮਲ

ਵਿਸ਼ਾਖਾਪਟਨਮ- ਭਾਰਤ ਦੀਆਂ ਸਾਹਿਲੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਨੇਵਲ ਡੌਕਯਾਰਡ ਵਿਖੇ ਆਈਐੱਨਐੱਸ ਅਰਨਾਲਾ (INS Arnala) ਨੂੰ ਅਧਿਕਾਰਤ ਤੌਰ ਭਾਰਤੀ ਜਲ ਸੈਨਾ (Indian Navy) ਨੇ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ’ਤੇ ਤਿਆਰ ਕੀਤਾ ਪਣਡੁੱਬੀ-ਤੋੜੂ ਜੰਗੀ ਸ਼ੈਲੋ ਵਾਟਰ ਕਰਾਫਟ (Anti-Submarine Shallow Water Craft) ਹੈ।

ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਡਿਫੈਂਸ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ (Chief of Defence Staff General Anil Chauhan) ਨੇ ਕੀਤੀ।

ਰੱਖਿਆ ਮੰਤਰੀ ਨੇ ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਇਹ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼, ਕੋਲਕਾਤਾ ਵੱਲੋਂ ਬਣਾਇਆ ਗਿਆ ਹੈ ਅਤੇ 8 ਮਈ ਨੂੰ ਕੱਟੂਪੱਲੀ ਦੇ ਐੱਲ ਐਂਡ ਟੀ ਸ਼ਿਪਯਾਰਡ ਵਿਖੇ ਜਨਤਕ ਨਿੱਜੀ ਭਾਈਵਾਲੀ ਦੇ ਤਹਿਤ ਇਸ ਨੂੰ ਡਿਲੀਵਰ ਕੀਤਾ ਗਿਆ।

77 ਮੀਟਰ ਲੰਬਾ ਇਹ ਸਮੁੰਦਰੀ ਜਹਾਜ਼ ਪਾਣੀ ਹੇਠ ਨਿਗਰਾਨੀ ਪ੍ਰਣਾਲੀਆਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਰਗੀਆਂ ਕਾਰਵਾਈਆਂ ਸਮਰੱਥਾਵਾਂ ਲਈ ਸਮਰੱਥ ਹੈ। ਇਸ ਦਾ ਨਾਮ ਮਹਾਰਾਸ਼ਟਰ ਦੇ ਵਸਈ ਲਾਗਲੇ ਇਤਿਹਾਸਕ ਅਰਨਾਲਾ ਕਿਲ੍ਹੇ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਨੂੰ ਘੱਟ ਪਾਣੀ ਵਿੱਚ ਚੱਲਣ ਲਈ ਤਿਆਰ ਕੀਤਾ ਗਿਆ ਹੈ। ਇਹ ਡੀਜ਼ਲ ਇੰਜਣ-ਵਾਟਰਜੈੱਟ ਸੁਮੇਲ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਭਾਰਤੀ ਜੰਗੀ ਜਹਾਜ਼ ਹੈ।

Related posts

ਜਪ੍ਹਉ ਜਿਨੁ ਅਰਜੁਨ ਦੇਵ ਗੁਰੂ

On Punjab

ਵਿਧਾਇਕ ਕੋਹਲੀ ਨੇ ਵਿਧਾਨ ਸਭਾ ‘ਚ ਚੁੱਕਿਆ ਫਿਜੀਕਲ ਕਾਲਜ ਦਾ ਮੁੱਦਾ

On Punjab

19 ਸਾਲਾਂ ‘ਚ ਪਹਿਲੀ ਵਾਰ ਹਰਿਆਣਾ ‘ਚ ਸਭ ਤੋਂ ਘੱਟ ਵੋਟਿੰਗ

On Punjab