59.81 F
New York, US
October 21, 2026
PreetNama
ਸਮਾਜ/Social

ਭਾਰਤ ‘ਚ ਲੌਂਚ ਹੋਈ ਪੋਰਸ਼ ਮੈਕਨ, ਕੀਮਤ 69.98 ਲੱਖ

ਨਵੀਂ ਦਿੱਲੀ: ਪੋਰਸ਼ ਮੈਕਨ ਦਾ ਫੇਸਲਿਫਟ ਵਰਜ਼ਨ ਭਾਰਤ ‘ਚ ਲੌਂਚ ਹੋ ਗਿਆ ਹੈ। ਇਸ ਦੇ ਦੋ ਵੈਰੀਅੰਟ ਮੈਕਨ ਤੇ ਮੈਕਨ ਐਸ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ69.98 ਲੱਖ ਰੁਪਏ ਤੇ 85.03 ਲੱਖ ਰੁਪਏ ਤੈਅ ਕੀਤੀ ਗਈ ਹੈ।ਇਸ ਕਾਰ ਦੇ ਡਿਜ਼ਾਇਨ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦੇ ਫਰੰਟ ਬੰਪਰ, ਐਲਈਡੀ, ਹੈਡਲੈਂਪ ਤੇ ਟੇਲਲੈਂਪ ਨੂੰ ਨਵੇਂ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੈ। ਇਸ ‘ਚ ਨਵੇਂ ਕੱਲਰ ਆਪਸ਼ਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੈਬਿਨ ‘ਚ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ‘ਚ ਡੈਸ਼ਬੋਰਡ ਦੇ ਨਾਲ 10.9 ਇੰਚ ਦਾ ਟੱਚਸਕਰੀਨ ਇੰਫੋਟੈਨਮੈਂਟ ਸਿਸਟਮ, ਐਂਡ੍ਰਾਇਡ ਆਟੋ, ਐਪਲ ਕਾਰਪਲੇ ਤੇ ਨੇਵੀਗੈਸ਼ਨ ਕਨੈਕਟੀਵੀਟੀ ਸਪੋਰਟ ਕਰਦਾ ਹੈ।ਕਾਰ ‘ਚ ਕਰੂਜ਼ ਕੰਟਰੋਲ ਤੇ ਬੋਸ ਦਾ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ। ਪੋਰਸ਼ ਮੈਕਨ ਫੇਸਲਿਫਟ ਨੂੰ ਸਿਰਫ ਪੈਰਟੋਲ ਇੰਜ਼ਨ ‘ਚ ਪੇਸ਼ ਕੀਤਾ ਗਿਆ ਹੈ। ਪਰਫਾਰਮੈਂਸ ਦੀ ਚਾਹਤ ਰੱਖਣ ਵਾਲਿਆਂ ਲਈ ਕੰਪਨੀ ਨੇ ਇਸ ‘ਚ ਸਪੋਰਟ ਕ੍ਰੋਨੋ ਪੈਕੇਜ ਦਾ ਆਪਸ਼ਨ ਵੀ ਰੱਖਿਆ ਹੈ। ਇਸ ਪੈਕੇਜ ‘ਚ ਕਈ ਫੀਚਰ ਸ਼ਾਮਲ ਹਨ ਜੋ ਕਾਰ ਦੀ ਪ੍ਰਫਾਰਮੈਂਸ ਵਧਾਉਣ ‘ਚ ਮਦਦਗਾਰ ਹਨ।

Related posts

ਮੋਗਾ ਦੇ ਪਿੰਡ ਦੌਧਰ ਗਰਬੀ ਵਿੱਚ ਨੌਜਵਾਨ ਦੇ ਸਿਰ ’ਚ ਮਾਰੀ ਗੋਲੀ

On Punjab

ਭਾਰਤ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ ਵਿੱਚ ਡਾਇਰੀਆ ਦਾ ਵੱਡਾ ਕਹਿਰ; 1,400 ਪ੍ਰਭਾਵਿਤ, 8 ਮੌਤਾਂ

On Punjab

ਸਰੂਪ ਚੰਦ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਅਲਵਿਦਾ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

On Punjab