62.8 F
New York, US
May 17, 2024
PreetNama
ਸਮਾਜ/Social

ਭਾਰਤ ‘ਚ ਗੱਡੀਆਂ ਨੂੰ ਲੱਗੀਆਂ ਬ੍ਰੇਕਾਂ, ਵਿਕਰੀ ‘ਚ 21 ਸਾਲ ਦੀ ਸਭ ਤੋਂ ਤੇਜ਼ ਗਿਰਾਵਟ

ਨਵੀਂ ਦਿੱਲੀ: ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿੱਚ 31.57 ਫੀਸਦੀ ਘਟ ਕੇ 1 ਲੱਖ 96 ਹਜ਼ਾਰ 524 ਯੂਨਿਟ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ ਇਹ ਅੰਕੜਾ 2 ਲੱਖ 87 ਹਜ਼ਾਰ 198 ਯੂਨਿਟ ਸੀ। ਯਾਤਰੀ ਵਾਹਨਾਂ ਦੀ ਵਿਕਰੀ ਲਗਾਤਾਰ 10ਵੇਂ ਮਹੀਨੇ ਘਟੀ ਹੈ। ਇਸ ਸਾਲ ਅਗਸਤ ਦੀ ਗਿਰਾਵਟ 21 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਵੀ ਵੱਧ ਗਿਰਾਵਟ ਅਗਸਤ, 1998 ਵਿੱਚ ਦਰਜ ਕੀਤੀ ਗਈ ਸੀ। ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚੂਰਰਜ਼ (ਐਸਆਈਏਐਮ) ਨੇ ਸੋਮਵਾਰ ਨੂੰ ਅਗਸਤ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ, ਜਿਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

ਪਿਛਲੇ ਮਹੀਨੇ ਮੋਟਰਸਾਈਕਲ ਦੀ ਵਿਕਰੀ ਵਿੱਚ 22.33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ 9 ਲੱਖ 37 ਹਜ਼ਾਰ 486 ਯੂਨਿਟ ਰਹਿ ਗਈ ਹੈ। ਅਗਸਤ, 2018 ਵਿੱਚ 12 ਲੱਖ 7 ਹਜ਼ਾਰ 5 ਮੋਟਰਸਾਈਕਲ ਵਿਕੇ ਸੀ। ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ 22.24 ਫੀਸਦੀ ਘਟ ਕੇ 15 ਲੱਖ 14 ਹਜ਼ਾਰ 196 ਇਕਾਈ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ 19 ਲੱਖ 47 ਹਜ਼ਾਰ 304 ਯੂਨਿਟ ਵਿਕੇ ਸੀ।

ਵਪਾਰਕ ਵਾਹਨਾਂ ਦੀ ਵਿਕਰੀ ਅਗਸਤ ਵਿੱਚ 38.71 ਫੀਸਦੀ ਘਟ ਕੇ 51 ਹਜ਼ਾਰ 897 ਇਕਾਈ ਰਹਿ ਗਈ। ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ 23.55 ਫੀਸਦੀ ਘਟ ਕੇ 18 ਲੱਖ 21 ਹਜ਼ਾਰ 490 ਯੂਨਿਟ ਰਹਿ ਗਈ ਹੈ। ਪਿਛਲੇ ਸਾਲ ਅਗਸਤ ਵਿੱਚ 23 ਲੱਖ 82 ਹਜ਼ਾਰ 436 ਵਾਹਨ ਵਿਕੇ ਸੀ।

Related posts

ਸ਼ਹੀਦ ਭਗਤ ਸਿੰਘ ਨੂੰ ਚਿੱਠੀ….

Pritpal Kaur

ਅਮਰੀਕਾ ਕਰ ਸਕਦਾ ਹੈ ਪਾਕਿ ਦੇ ਏਅਰ ਸਪੇਸ ਦਾ ਇਸਤੇਮਾਲ, ਗੁਆਂਢੀ ਦੇਸ਼ ਨੇ ਰਿਪੋਰਟ ਨੂੰ ਲੈ ਕੇ ਕਹੀ ਇਹ ਗੱਲ

On Punjab

ਸਰਕਾਰ ਵੱਲੋਂ 10 ਲੱਖ ਨਿਓਲੇ ਮਾਰਨ ਦਾ ਐਲਾਨ, ਕੋਰੋਨਾ ਕੇਸ ਵਧਣ ਮਗਰੋਂ ਫੈਸਲਾ

On Punjab