PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ’ਚ ਐਪਲ ਨਿਵੇਸ਼ ਯੋਜਨਾਵਾਂ ਬਰਕਰਾਰ

ਨਵੀਂ ਦਿੱਲੀ- ਆਈਫੋਨ ਨਿਰਮਾਤਾ ਐਪਲ ਦੀਆਂ ਭਾਰਤ ਲਈ ਨਿਵੇਸ਼ ਯੋਜਨਾਵਾਂ ਬਰਕਰਾਰ ਹਨ। ਇਹ ਦਾਅਵਾ ਸਰਕਾਰੀ ਸੂਤਰਾਂ ਨੇ ਕਰਦਿਆਂ ਕਿਹਾ ਕਿ ਕੰਪਨੀ ਦੇਸ਼ ਵਿੱਚ ਆਪਣੇ ਉਤਪਾਦਾਂ ਲਈ ਇੱਕ ਵੱਡਾ ਨਿਰਮਾਣ ਆਧਾਰ ਬਣਾਉਣ ਦਾ ਪ੍ਰਸਤਾਵ ਰੱਖਦੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਬਿਆਨ ਤੋਂ ਬਾਅਦ ਕਿ ਉਨ੍ਹਾਂ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਨਿਰਮਾਣ ਕਿਹਾ ਹੈ, ਭਾਰਤੀ ਅਧਿਕਾਰੀਆਂ ਨੇ Cupertino-based firm ਦੇ ਕਾਰਜਕਾਰੀ ਅਧਿਕਾਰੀਆਂ ਨਾਲ ਗੱਲ ਕੀਤੀ।

ਸਰੋਤ ਨੇ ਕਿਹਾ, ‘‘ਐਪਲ ਨੇ ਕਿਹਾ ਹੈ ਕਿ ਭਾਰਤ ਵਿੱਚ ਉਸ ਦੀਆਂ ਨਿਵੇਸ਼ ਯੋਜਨਾਵਾਂ ਬਰਕਰਾਰ ਹਨ ਅਤੇ ਇਹ ਭਾਰਤ ਨੂੰ ਆਪਣੇ ਉਤਪਾਦਾਂ ਲਈ ਇੱਕ ਵੱਡੇ ਨਿਰਮਾਣ ਆਧਾਰ ਵਜੋਂ ਜਾਰੀ ਰੱਖਣ ਦਾ ਪ੍ਰਸਤਾਵ ਰੱਖਦਾ ਹੈ।’’

ਇਸ ਸਬੰਧੀ ਐਪਲ ਨੂੰ ਭੇਜੀ ਈ-ਮੇਲ ਦਾ ਤੁਰੰਤ ਕੋਈ ਜਵਾਬ ਨਹੀਂ ਮਿਲਿਆ ਹੈ।

ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ Apple CEO Tim Cook ਨਾਲ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਐਪਲ ਭਾਰਤ ਵਿੱਚ ਆਪਣੇ ਉਤਪਾਦ ਬਣਾਏ ਅਤੇ ਇਸ ਦੀ ਬਜਾਏ ਉਹ ਅਮਰੀਕਾ ਵਿੱਚ ਆਪਣਾ ਉਤਪਾਦਨ ਵਧਾਏ।

ਕੁਕ ਨੇ ਐਲਾਨ ਕੀਤਾ ਹੈ ਕਿ ਐਪਲ ਜੂਨ ਤਿਮਾਹੀ ਵਿੱਚ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ਤੋਂ ਪ੍ਰਾਪਤ ਕਰੇਗਾ, ਜਦੋਂ ਕਿ ਚੀਨ ਟੈਕਸ ਟੈਰਿਫਾਂ ਨੂੰ ਲੈ ਕੇ ਅਨਿਸ਼ਚਿਤਤਾ ਦਰਮਿਆਨ ਦੂਜੇ ਬਾਜ਼ਾਰਾਂ ਲਈ ਜ਼ਿਆਦਾਤਰ ਡਿਵਾਈਸਾਂ ਦਾ ਉਤਪਾਦਨ ਕਰੇਗਾ।

ਸਰਕਾਰੀ ਸੂਤਰਾਂ ਦੇ ਅਨੁਸਾਰ ਆਈਫੋਨ ਦੇ ਗਲੋਬਲ ਆਉਟਪੁੱਟ ਦਾ 15 ਫ਼ੀਸਦੀ ਭਾਰਤ ਤੋਂ ਆਉਂਦਾ ਹੈ। Foxconn, Tata Electronics and Pegatron India (ਮੁੱਖ ਤੌਰ ’ਤੇ ਟਾਟਾ ਇਲੈੱਕਟ੍ਰਾਨਿਕਸ ਦੀ ਮਲਕੀਅਤ) ਆਈਫੋਨ ਬਣਾਉਣ ਵਿੱਚ ਲੱਗੇ ਹੋਏ ਹਨ।

Foxconn ਨੇ ਨਿਰਯਾਤ ਲਈ ਤਿਲੰਗਾਨਾ ਵਿੱਚ ਐਪਲ ਏਅਰਪੌਡਸ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ।

S&P Global ਦੇ ਇੱਕ ਵਿਸ਼ਲੇਸ਼ਣ ਅਨੁਸਾਰ 2024 ਵਿੱਚ ਅਮਰੀਕਾ ਵਿੱਚ iPhone ਦੀ ਵਿਕਰੀ 75.9 ਮਿਲੀਅਨ ਯੂਨਿਟ ਸੀ, ਜਿਸ ਵਿੱਚ ਮਾਰਚ ਦੌਰਾਨ ਭਾਰਤ ਤੋਂ ਨਿਰਯਾਤ 3.1 ਮਿਲੀਅਨ ਯੂਨਿਟ ਸੀ।

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਪਰੈਲ ਵਿੱਚ ਐਲਾਨ ਕੀਤਾ ਸੀ ਕਿ ਵਿੱਤੀ ਸਾਲ 2025 ਵਿੱਚ ਭਾਰਤ ਤੋਂ 1.5 ਲੱਖ ਕਰੋੜ ਰੁਪਏ ਦੇ iPhone ਨਿਰਯਾਤ ਕੀਤੇ ਗਏ ਸਨ।

ਭਾਰਤ ਵਿੱਚ ਐਪਲ ਈਕੋਸਿਸਟਮ ਦੇਸ਼ ਦੇ ਸਭ ਤੋਂ ਵੱਡੇ ਰੁਜ਼ਗਾਰ ਸਿਰਜਣਹਾਰਾਂ ਵਿੱਚੋਂ ਇੱਕ ਹੈ। ਇਸ ਨੇ ਦੇਸ਼ ਵਿੱਚ ਵੱਖ-ਵੱਖ ਵਿਕਰੇਤਾਵਾਂ ਅਧੀਨ ਲਗਭਗ ਦੋ ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਅਨੁਮਾਨ ਲਗਾਇਆ ਹੈ।

Related posts

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆ

On Punjab

ਫਰਵਰੀ ਮਹੀਨੇ ਥੋਕ ਮਹਿੰਗਾਈ ਵਿਚ ਵਾਧਾ, ਥੋਕ ਮਹਿੰਗਾਈ ਵਧ ਕੇ 2.38 ਫੀਸਦ ਹੋਈ

On Punjab

ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਿਆਉਣ ਲਈ ਹਵਾਈ ਸਫ਼ਰ ‘ਤੇ ਖਰਚਿਆ 400 ਕਰੋੜ

On Punjab