PreetNama
ਖਾਸ-ਖਬਰਾਂ/Important News

ਭਾਰਤ-ਚੀਨ ਵਿਵਾਦ ਦੌਰਾਨ ਅਮਰੀਕਾ ਤੋਂ ਆਇਆ ਫੋਨ, ਭਾਰਤ ਦੇ ਹੌਸਲੇ ਬੁਲੰਦ

ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਫੋਨ ਤੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਪੌਂਪੀਓ ਨੇ ਕਰੀਬ 10 ਪਹਿਲਾਂ ਫੋਨ ਕੀਤਾ ਸੀ ਤੇ ਸੰਕਟ ਸਮੇਂ ਭਾਰਤ ਨੂੰ ਅਮਰੀਕਾ ਦਾ ਸਮਰਥਨ ਦੇਣ ਦੀ ਗੱਲ ਆਖੀ ਸੀ।

ਮਾਰਚ ਤੋਂ ਹੁਣ ਤਕ ਪੌਂਪੀਓ ਤੇ ਜੈਸ਼ੰਕਰ ਨੇ ਕਰੀਬ ਤਿੰਨ ਵਾਰ ਇਕ ਦੂਜੇ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਮੁਤਾਬਕ ਫੋਨ ਬਾਰੇ ਜਾਣਕਾਰੀ ਰਣਨੀਤਕ ਕਾਰਨਾਂ ਕਰਕੇ ਜਨਤਕ ਨਹੀਂ ਕੀਤੀ ਗਈ। ਕਿਉਂਕਿ ਭਾਰਤ ਤੇ ਚੀਨ ਇਸ ਸਮੇਂ ਫੌਜ ਅਤੇ ਸਿਆਸੀ ਪੱਧਰ ਦੀ ਵਾਰਤਾ ਕਰ ਰਹੇ ਹਨ।


ਅਜਿਹੇ ‘ਚ ਪਿਛਲੇ 10 ਦਿਨਾਂ ਤੋਂ ਅਮਰੀਕਾ ਵੱਲੋਂ ਜਾਰੀ ਬਿਆਨਾਂ ‘ਚ ਭਾਰਤ ਪ੍ਰਤੀ ਖੁੱਲ੍ਹ ਕੇ ਸਮਰਥਨ ਦਿਖਾਇਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਇਸ ਮਾਮਲੇ ‘ਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਲਾਈ ਪਾਬੰਦੀ ਦੇ ਫੈਸਲੇ ਦਾ ਵੀ ਸੁਆਗਤ ਕੀਤਾ ਸੀ।

Related posts

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab

ਤਾਮਿਲਨਾਡੂ ਸਰਕਾਰ ਨੇ ਬਜਟ ਲੋਗੋ ’ਚ ਰੁਪਏ ਦੀ ਥਾਂ ਲਾਇਆ ਤਾਮਿਲ ਅੱਖਰ

On Punjab

ਚੀਨ ਦਾ ਖ਼ਤਰਨਾਕ ਭੂਮੀ ਸਰਹੱਦ ਕਾਨੂੰਨ, LAC ‘ਤੇ ਤੇਜ਼ ਹੋਈ ਭਾਰਤ ਦੀ ਨਿਗਰਾਨੀ

On Punjab