PreetNama
ਰਾਜਨੀਤੀ/Politics

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਬੋਲੇ, ਭਾਰਤ ਨੂੰ ਵੈਕਸੀਨ ਦਿਵਾਉਣ ਦੀ ਕਰ ਰਹੇ ਹਾਂ ਪੂਰੀ ਕੋਸ਼ਿਸ਼

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਅਮਰੀਕਾ ’ਚ ਜਿਸ ਵੈਕਸੀਨ ਦੀ ਵਰਤੋਂ ਨਹੀਂ ਹੋਈ, ਬਾਇਡਨ ਪ੍ਰਸ਼ਾਸਨ ਉਸ ਨੂੰ ਭਾਰਤ ਨੂੰ ਦੇ ਦੇਣ। ਹਾਵਰਡ ਯੂਨੀਵਰਸਿਟੀ, ਗੌਤਮ ਬੁੱਧ ਯੂਨੀਵਰਸਿਟੀ ਤੇ ਭਾਰਤੀ ਯੂਨੀਵਰਸਿਟੀ ਸੰਘ ਵੱਲੋਂ ਕਰਵਾਏ ਗਏ ਇਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਤੋਂ ਭਾਰਤ ਨੂੰ ਵੈਕਸੀਨ ਦਿਵਾਉਣ ਲਈ ਮੈਂ ਉਹ ਹਰ ਕੰਮ ਕਰ ਰਿਹਾ ਹਾਂ, ਜੋ ਕਰ ਸਕਦਾ ਹਾਂ। ਮੈਂ ਬਾਇਡਨ ਪ੍ਰਸ਼ਾਸਨ ਤੋਂ ਵਾਧੂ ਅੱਠ ਕਰੋੜ ਡੋਜ਼ ਵੈਕਸੀਨ ਦੇਣ ਦੀ ਬੇਨਤੀ ਕੀਤੀ ਹੈ। ਪ੍ਰਸ਼ਾਸਨ ਦਾ ਰੁਖ਼ ਇਸ ਬਾਰੇ ਹਾਂ-ਪੱਖੀ ਹੈ ਪਰ ਮੈਂ ਕਿਸੇ ਵੱਡੀ ਚੀਜ਼ ਦੀ ਪੇਸ਼ਕਸ਼ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਦੁਨੀਆ ਦੀ 60 ਫ਼ੀਸਦੀ ਆਬਾਦੀ ਦਾ ਟੀਕਾਕਰਨ ਕਰਨ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਇਹ ਬਹੁਤ ਅਹਿਮ ਹੈ ਕਿ ਇਸ ਗੱਲ ਨੂੰ ਪੱਕਾ ਕੀਤਾ ਜਾਵੇ ਕਿ ਭਾਰਤ ਅਤੇ ਹੋਰਨਾਂ ਦੇਸ਼ਾਂ ’ਚ ਅਸੀਂ ਹਰਡ ਇਮਿਊਨਿਟੀ ਤਕ ਪਹੁੰਚ ਜਾਈਏ। ਇਹ ਨਾ ਸਿਰਫ ਨੈਤਿਕਤਾ ਦੇ ਲਿਹਾਜ ਨਾਲ ਸਹੀ ਕੰਮ ਹੈ ਬਲਕਿ ਸਮਝਦਾਰੀ ਭਰਿਆ ਵੀ ਹੈ।

ਜੇ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਹੋਰਨਾਂ ਦੇਸ਼ਾਂ ਤੋਂ ਕੋਰੋਨਾ ਵਾਇਰਸ ਦਾ ਵੈਰੀਐਂਟ ਆਕ ਕੇ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ। ਇਸ ਲਈ ਸਾਨੂੰ ਹਰ ਹਾਲ ’ਚ ਇਸ ਪ੍ਰੋਗਰਾਮ ਨੂੰ ਸਮਰਥਨ ਦੇਣਾ ਪਵੇਗਾ ਤੇ ਹਰ ਜਗ੍ਹਾ ਹਰ ਕਿਸੇ ਨੂੰ ਮਦਦ ਪਹੁੰਚਾਉਣੀ ਪਵੇਗੀ। ਜੇ ਕੋਰੋਨਾ ਦਾ ਕਿਤੇ ਵੀ ਕੋਈ ਕੇਸ ਹੈ ਤਾਂ ਹਰ ਕਿਸੇ ਲਈ ਇਸ ਦਾ ਖ਼ਤਰਾ ਹੈ।

Related posts

ਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ, ਕਦੇ ਨਾ ਕਰੋ ਕਾਂਗਰਸ ‘ਤੇ ਭਰੋਸਾ : ਮੋਦੀ

On Punjab

ਗੁਜਰਾਤ ਦੰਗਿਆਂ ‘ਚ ਮੋਦੀ ਨੂੰ ਕਲੀਨ ਚਿੱਟ ਦੇਣ ਲਈ ਸੁਣਵਾਈ ਮੁਲਤਵੀ

On Punjab

ਬਾਲੀ ਟਾਪੂ ਨੇੜੇ ਯਾਤਰੀ ਕਿਸ਼ਤੀ ਡੁੱਬਣ ਕਾਰਨ 4 ਦੀ ਮੌਤ, 30 ਤੋਂ ਵੱਧ ਲਾਪਤਾ

On Punjab