PreetNama
ਫਿਲਮ-ਸੰਸਾਰ/Filmy

ਭਾਰਤੀ ਨੂੰ ਜਨਮ ਦਿਨ ਮੌਕੇ ਪਤੀ ਨੇ ਦਿੱਤਾ ਲੱਖਾਂ ਦਾ ਤੋਹਫਾ, ਸ਼ੇਅਰ ਕੀਤੀ ਤਸਵੀਰ

ਮੁੰਬਈਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣਾ 33ਵਾਂ ਜਨਮ ਦਿਨ ਮਨਾਇਆ ਹੈ। ਇਸ ਮੌਕੇ ਪਤੀ ਹਰਸ਼ ਲੰਬਾਚਿਆ ਨੇ ਉਸ ਨੂੰ ਮਹਿੰਗਾ ਗਿਫਟ ਵੀ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਭਾਰਤੀ ਸਿੰਘ ਨੇ ਆਪਣੇ ਫੈਨਸ ਨੂੰ ਦਿੱਤੀ ਹੈ। ਭਾਰਤੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਦੱਸਿਆ ਕਿ ਹਰਸ਼ ਨੇ ਉਸ ਨੂੰ ਰੋਲੈਕਸ ਘੜੀ ਗਿਫਟ ਕੀਤੀ ਹੈ।ਭਾਰਤੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਨਵੀਂ ਘੜੀ ਦੀ ਤਸਵੀਰ ਸ਼ੇਅਰ ਕੀਤੀ। ਇਸ ‘ਚ ਉਸ ਦੇ ਮਹਿੰਗੀ ਘੜੀ ਦੀ ਇੱਕ ਝਲਕ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰ ਭਾਰਤੀ ਨੇ ਹਰਸ਼ ਦਾ ਧੰਨਵਾਦ ਕੀਤਾ।ਹਰਸ਼ ਵੱਲੋਂ ਭਾਰਤੀ ਨੂੰ ਮਿਲੀ ਘੜੀ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ ਹੈ। ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈਉਸ ਮਾਡਲ ਦੀ ਕੀਮਤ 12 ਤੋਂ 15 ਲੱਖ ਤਕ ਹੈ। ਭਾਰਤੀ ਤੇ ਹਰਸ਼ ਇਨ੍ਹੀਂ ਦਿਨੀਂ ‘ਖ਼ਤਰਾ ਖ਼ਤਰਾ ਖ਼ਤਰਾ’ ਸ਼ੋਅ ‘ਚ ਕੰਮ ਕਰ ਰਹੇ ਹਨ। ਇੱਕ ਹਫਤਾ ਪਹਿਲਾਂ ਇਸੇ ਸ਼ੋਅ ਦੇ ਸੈੱਟ ‘ਤੇ ਭਾਰਤੀ ਦੇ ਜਨਮ ਦਿਨ ਦਾ ਕੇਟ ਕੱਟਿਆ ਗਿਆ।

Related posts

Aryan Khan Bail Hearning : ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ‘ਤੇ NDPS ਕੋਰਟ ‘ਚ ਬੁੱਧਵਾਰ ਨੂੰ ਹੋਵੇਗੀ ਸੁਣਵਾਈ

On Punjab

ਨੀਰੂ ਬਾਜਵਾ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਧੀ ਨੂੰ ਕੁੱਛੜ ਚੁੱਕ ਕੀਤਾ ਵਰਕਆਊਟ

On Punjab

ਰੈੱਡ ਬਿਕਨੀ ਵਿੱਚ ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦਾ ਬੋਲਡ ਲੁਕ

On Punjab