PreetNama
ਖਾਸ-ਖਬਰਾਂ/Important News

ਭਾਰਤੀ ‘ਚ ਆਣ ਵੜੇ ਅੱਤਵਾਦੀ, ਬੋਲੇ ‘ਇਸ ਵਾਰ ਦੀਵਾਲੀ ਧਮਾਕੇਦਾਰ ਹੋਵੇਗੀ, ਪੂਰਾ ਹਿੰਦੁਸਤਾਨ ਵੇਖੇਗਾ ਤੇ ਯਾਦ ਰੱਖੇਗਾ’

ਨਵੀਂ ਦਿੱਲੀ: ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੀਵਾਲੀ ‘ਤੇ ਭਾਰਤ ‘ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ, ਐਨਆਈਏ ਨੂੰ ਮੁਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜ ਅੱਤਵਾਦੀ ਨੇਪਾਲ ਰਾਹੀਂ ਭਾਰਤ ‘ਚ ਦਾਖਲ ਹੁੰਦੇ ਵੇਖੇ ਗਏ ਹਨ।

ਅੱਤਵਾਦੀਆਂ ਨੇ ਗੱਲਬਾਤ ‘ਚ ਕਿਹਾ, “ਇਸ ਵਾਰ ਦੀਵਾਲੀ ਕਾਫੀ ਧਮਾਕੇਦਾਰ ਹੋਵੇਗੀ। ਪੂਰਾ ਹਿੰਦੁਸਤਾਨ ਵੇਖੇਗਾ ਤੇ ਯਾਦ ਰੱਖੇਗਾ।” ਅੱਤਵਾਦੀਆਂ ਨੇ ਕਿਹਾ ਕਿ ਉਹ ਅਜੇ ਨੇਪਾਲ ਜਾ ਰਹੇ ਹਨ ਤੇ 17 ਅਕਤੂਬਰ ਨੂੰ ਦਿੱਲੀ ‘ਚ ਇਕੱਠੇ ਹੋਣਗੇ, ਉਦੋਂ ਤਕ ਕੁਝ ਲੋਕ ਕਸ਼ਮੀਰ ਤੋਂ ਉੱਥੇ ਪਹੁੰਚ ਜਾਣਗੇ। ਸੂਤਰਾਂ ਮੁਤਾਬਕ, “ਵ੍ਹਾਈਟ ਰੰਗ ਦੀ ਡਿਜ਼ਾਇਰ ‘ਚ ਅੱਤਵਾਦੀ ਮੌਜੂਦ ਸੀ।”

ਦੱਸ ਦਈਏ ਕਿ ਐਨਆਈਏ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਪਹਿਲੀ ਵਾਰ ਹੈ ਜਦੋਂ ਐਨਆਈਏ ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਨਪੁਟ ਮਿਲਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।

Related posts

ਅਮਰੀਕਾ ‘ਚ ਇੱਕ ਹੋਰ ਸਿੱਖ ਨਸਲੀ ਹਮਲੇ ਦਾ ਸ਼ਿਕਾਰ

On Punjab

ਇਜ਼ਰਾਈਲੀ ਹਵਾਈ ਹਮਲੇ ‘ਚ ਹਮਾਸ ਦੇ ਸੰਸਥਾਪਕਾਂ ‘ਚੋਂ ਇਕ ਦੀ ਮੌਤ : ਰਿਪੋਰਟ

On Punjab

ਦੁਬਈ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

On Punjab