PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਹੀ ਰਹਿਣਗੇ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਨੇ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ। ਰਵੀ ਸ਼ਾਸ਼ਤਰੀ ਦਾ ਨਾਂ ਪਹਿਲਾਂ ਹੀ ਉੱਪਰ ਚੱਲ ਰਿਹਾ ਸੀ। ਇਨ੍ਹਾਂ ਛੇ ਨਾਵਾਂ ‘ਚ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਰੋਬਿਨ ਸਿੰਘ, ਲਾਲ ਚੰਦ ਰਾਜਪੂਤ, ਫਿਲ ਸਿਮੰਸ ਤੇ ਮਾਈਕ ਹੇਸਨ ਸ਼ਾਮਲ ਸਨ।

ਬੀਸੀਸੀਆਈ ਨੇ ਇਨ੍ਹਾਂ ਸਾਰੇ ਕੈਂਡੀਡੇਟਸ ਦੀ ਇੰਟਰਵਿਊ ਤੋਂ ਬਾਅਦ ਫੈਸਲਾ ਲਿਆ ਹੈ। ਬੋਰਡ ਨੂੰ ਬੈਟਿੰਗ, ਬਾਲਿੰਗ ਤੇ ਮੁੱਖ ਕੋਚ ਲਈ ਕਰੀਬ ਦੋ ਹਜ਼ਾਰ ਐਪਲੀਕੇਸ਼ਨ ਮਿਲੇ ਸੀ। ਕੁਝ ਵੱਡੇ ਨਾਂਵਾਂ ਨੇ ਭਾਰਤੀ ਟੀਮ ਦਾ ਕੋਚ ਬਣਨ ‘ਚ ਦਿਲਚਸਪੀ ਦਿਖਾਈ ਸੀ।

ਬੇਸ਼ੱਕ ਇਸ ਵਾਰ ਸਖਤ ਮੁਕਾਬਲਾ ਸੀ ਪਰ ਰਵੀ ਸ਼ਾਸਤਰੀ ਇਸ ਅਹੁਦੇ ਦੀ ਰੇਸ ‘ਚ ਜਿੱਤ ਗਏ। ਰਵੀ ਸ਼ਾਸਤਰੀ ਰੇਸ ‘ਚ ਅੱਗੇ ਹੋਣ ਦਾ ਕਾਰਨ ਉਨ੍ਹਾਂ ਨੂੰ ਟੀਮ ਦੇ ਕਪਤਾਨ ਦਾ ਸਪੋਰਟ ਮਿਲਣਾ ਮੰਨਿਆ ਜਾ ਰਿਹਾ ਹੈ।

Related posts

ਮਹਾਂਰਾਸ਼ਟਰ ‘ਚ ਨਵੀਂ ਸਰਕਾਰ ਬਣਦਿਆਂ ਹੀ ਘਟਾਈ ਸਚਿਨ ਦੀ ਸੁਰੱਖਿਆ, ਜਾਣੋ ਕਾਰਨ..

On Punjab

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

ਏਸ਼ਿਆਈ ਚੈਂਪੀਅਨਜ਼ ਟਰਾਫੀ 2021 : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਦਰੜਿਆ

On Punjab