PreetNama
ਖਾਸ-ਖਬਰਾਂ/Important News

ਭਾਰਤਵੰਸ਼ੀ ਪਰਿਵਾਰ ਨੇ ਜੇਤੂ ਨੂੰ ਸੌਂਪੀ ਜਿੱਤੀ ਲਾਟਰੀ ਦੀ ਟਿਕਟ, ਪਰਿਵਾਰ ਦੇ ਇਸ ਕਦਮ ਦੀ ਹੋ ਰਹੀ ਸ਼ਲਾਘਾ

ਅਮਰੀਕਾ ਦੇ ਮੈਸੁਚੁਸੇਟਸ ਸੂਬੇ ‘ਚ ਇਕ ਮਹਿਲਾ ਨੇ 10 ਲੱਖ ਡਾਲਰ (ਸੱਤ ਕਰੋੜ 27 ਲੱਖ ਰੁਪਏ ਤੋਂ ਵੱਧ) ਦੀ ਟਿਕਟ ਬੇਕਾਰ ਸਮਝ ਕੇ ਸੁੱਟ ਦਿੱਤੀ ਸੀ, ਪਰ ਉਸ ਟਿਕਟ ‘ਤੇ ਲਾਟਰੀ ਨਿਕਲ ਗਈ। ਜਿਸ ਸਟੋਰ ਤੋਂ ਟਿਕਟ ਖ਼ਰੀਦੀ ਗਈ ਸੀ ਉਸ ਦੇ ਮਾਲਿਕ ਭਾਰਤਵੰਸ਼ੀ ਪਰਿਵਾਰ ਨੇ ਮਹਿਲਾ ਨੂੰ ਇਹ ਟਿਕਟ ਸੌਂਪ ਦਿੱਤੀ। ਭਾਰਤਵੰਸ਼ੀ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ। ਲੇਆ ਰੋਜ ਫਿਏਗਾ ਨੇ ਮਾਰਚ ‘ਚ ਲਕੀ ਸਟਾਪ ਤੋਂ ਡਾਇਮੰਡ ਮਿਲੀਅਨ ਸਕ੍ਰੈਚ ਟਿਕਟ ਖ਼ਰੀਦੀ ਸੀ। ਫਿਏਗਾ ਨੇ ਕਿਹਾ ਕਿ ਲੰਚ ਬ੍ਰੇਕ ਦੌਰਾਨ ਮੈਂ ਕਾਹਲੀ ‘ਚ ਸੀ ਤੇ ਕਾਹਲੀ ‘ਚ ਟਿਕਟ ਸਕ੍ਰੈਚ ਕੀਤੀ। ਜੇਤੂ ਨੰਬਰ ਨਾ ਦਿਖਾਈ ਦੇਣ ‘ਤੇ ਟਿਕਟ ਬੇਕਾਰ ਸਮਝ ਕੇ ਸਟੋਰ ਵਾਲਿਆਂ ਨੂੰ ਵਾਪਸ ਦੇ ਦਿੱਤੀ। ਜਦਕਿ ਟਿਕਟ ਪੂਰੀ ਤਰ੍ਹਾਂ ਸਕ੍ਰੈਚ ਨਹੀਂ ਕੀਤੀ ਗਈ ਸੀ। ਸਟੋਰ ਮਾਲਕ ਦੇ ਪੁੱਤਰ ਅਭਿਸ਼ਾਹ ਨੇ ਕਿਹਾ ਕਿ ਇਹ ਜੇਤੂ ਟਿਕਟ ਉਨ੍ਹਾਂ ਦੀ ਮਾਂ ਅਰੁਣਾ ਸ਼ਾਹ ਨੇ ਵੇਚੀ ਸੀ। ਅਭਿ ਨੇ ਕਿਹਾ ਕਿ ਇਕ ਸ਼ਾਮ ਮੈਂ ਰੱਦੀ ‘ਚ ਪਈਆਂ ਟਿਕਟਾਂ ਦੇਖ ਰਹੀ ਸੀ ਕਿ ਦੇਖਿਆ ਕਿ ਉਨ੍ਹਾਂ ਨੇ ਨੰਬਰ ਸਕ੍ਰੈਚ ਨਹੀਂ ਕੀਤਾ ਸੀ। ਮੈਂ ਨੰਬਰ ਸਕ੍ਰੈਚ ਕੀਤਾ ਤੇ ਦੇਖਿਆ ਇਹ 10 ਲੱਖ ਡਾਲਰ ਦੀ ਟਿਕਟ ਸੀ। ਮੈਂ ਇਕ ਰਾਤ ਲਈ ਮਾਲਾਮਾਲ ਸੀ। ਪਹਿਲਾਂ ਤਾਂ ਉਸ ਨੇ ਮਨ ‘ਚ ਇਕ ਕਾਰ ਖ਼ਰੀਦਣ ਦਾ ਵਿਚਾਰ ਬਣਾਇਆ ਪਰ ਬਾਅਦ ‘ਚ ਉਸ ਨੇ ਜੇਤੂ ਨੂੰ ਟਿਕਟ ਮੋੜਨ ਦਾ ਫ਼ੈਸਲਾ ਕੀਤਾ। ਮੈਂ ਕੁਝ ਚੰਗਾ ਕਰਨਾ ਚਾਹਿਆ।

Related posts

ਬ੍ਰਿਟਿਸ਼ ਸੰਸਦ ਮੈਂਬਰ ਨੂੰ ਵਾਪਿਸ ਭੇਜਣਾ ਸੀ ਜਰੂਰੀ :ਅਭਿਸ਼ੇਕ ਮਨੂ ਸਿੰਘਵੀ

On Punjab

ਪਟਿਆਲਾ ਜਬਰ-ਜਨਾਹ ਮਾਮਲਾ: ਸਕੂਲ ਅਧਿਕਾਰੀਆਂ ’ਤੇ ਕੇਸ ਦੀ ਮੰਗ ਕਰਦਿਆਂ ਪਰਿਵਾਰ ਵੱਲੋਂ ਰੋਡ ਜਾਮ

On Punjab

Frank Kameny Google Doodle : ਅਮਰੀਕੀ ਸਰਕਾਰ ‘ਤੇ ਮੁਕੱਦਮਾ ਕਰਨ ਵਾਲੇ ਡਾ. ਫਰੈਂਕ ਕਾਮੇਨੀ ਤੋਂ ਸਰਕਾਰ ਨੂੰ ਮੰਗਣੀ ਪਈ ਸੀ ਮਾਫ਼ੀ

On Punjab