PreetNama
ਖਬਰਾਂ/News

ਬੱਸ ਖਾਈ ਵਿੱਚ ਡਿੱਗਣ ਕਾਰਨ ਡਰਾਈਵਰ ਸਣੇ 3 ਹਲਾਕ, ਕਈ ਜ਼ਖ਼ਮੀ

ਕੁੱਲੂ– ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਅਨੀ ਉਪਮੰਡਲ ਵਿੱਚ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਬੱਸ ਦੇ ਡਰਾਈਵਰ ਸਣੇ ਤਿੰਨ ਸਵਾਰੀਆਂ ਦੀ ਮੌਤ ਹੋ ਗਈ ਅਤੇ ਹੋਰ ਕਈ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 42 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਪ੍ਰਾਈਵੇਟ ਬੱਸ ਸਵੇਰੇ ਕਰੀਬ 11.30 ਵਜੇ ਸ਼ਵਾਦ-ਅਨੀ ਮਾਰਗ ’ਤੇ ਸ਼ਕਹਾਦ ਨੇੜੇ ਡੂੰਘੀ ਖੱਡ ’ਚ ਡਿੱਗ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਚੀਕ-ਚਿਹਾੜਾ ਅਤੇ ਹਫੜਾ-ਦਫੜੀ ਮਚ ਗਈ। ਹਾਦਸਾ ਐਨਾ ਭਿਆਨਕ ਸੀ ਕਿ ਬੱਸ ਚਕਨਾਚੂਰ ਹੋ ਗਈ। ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਅਤੇ ਪ੍ਰਸ਼ਾਸਨਿਕ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

Related posts

ਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤ

On Punjab

ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ 3.65 ਫ਼ੀਸਦ ਰਹੀ

On Punjab

ਪੰਜਾਬ ਦੀਆਂ ਜੇਲ੍ਹਾਂ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਕੈਨੇਡਾ ‘ਚ ਬੈਠਾ ਅੱਤਵਾਦੀ ਬਣਾ ਰਿਹੈ ਖਤਰਨਾਕ ਪਲਾਨ!

On Punjab