PreetNama
ਸਮਾਜ/Social

ਬੱਦਲ

ਬੱਦਲ
ਬੜੀ ਮੁਸ਼ਕਿਲ ਨਾਲ ਪਿਅਾੳੁੇਂਦੇ ਧਰਤ ਪਿਅਾਸੀ ਨੂੰ
ਨੈਣਾਂ ਵਾਲਾ ਨੀਰ ਵਿਚਾਰੇ ਬੱਦਲ ੲਿਹ
ਥਾਂ-ਥਾਂ ਲੱਭਦੇ ਫਿਰਦੇ ਕੇਸ ਗਵਾਚੇ ਨੂੰ
ਕੈਸੀ ਬਿਰਹੋਂ ਮਾਰ ਦੇ ਮਾਰੇ ਬੱਦਲ ੲਿਹ
ਪੱਤਝੜ ਤੇ ਜਿੱਤ ਬਸੰਤ ਦੀ ਜਿਹਨਾਂ ਜਣ ਦਿੱਤੀ
ਜੰਮ-ਜੰਮ ਜਿੱਤਾਂ ਫਿਰਦੇ ਹਾਰੇ ਬੱਦਲ ੲਿਹ
ਲੱਖਾਂ ਥੋਹਰਾਂ ਫੁੱਲਾਂ ਨੂੰ ਜਿਹਨਾਂ ਘਰ ਦਿੱਤਾ
ਖੁਦ ਬੇਘਰ ਮੁਢੋਂ ਸਦਾ ਅਵਾਰੇ ਬੱਦਲ ੲਿਹ
ਹਰ ਮਾਰੂਥਲ ਹਰ ਜੰਗਲ ਦੇ ਵਿੱਚ ਮਿਲ ਪੈਂਦੇ
ਜਿਵੇਂ ਜਾਨ ਲੁਕੋਦੇ ਬਦਕਾਰੇ ਨੇ ਬੱਦਲ ੲਿਹ
ਕੋੲੀ ਸੀਨੇ ਦੇ ਵਿੱਚ ਗੁੱਝਾ ਦਰਦ ਲੁਕੋੲਿਅਾ ਹੈ
ਰੋਂਦੇ ਤੇ ਕੁਰਲਾੳੁਂਦੇ ਸਾਰੇ ਬੱਦਲ ੲਿਹ
ਬਿਜਲੀ ਕੋੲੀ ਦਿਲਾਸਾ ਦਿੰਦੀ ਸੀਨਾ ਪਾੜੇ
ਹਮਦਰਦਾਂ ਦੇ ਵੀ ਕਹਿਰ ਸਹਾਰੇ ਬੱਦਲ ੲਿਹ
ਜਿਹਨਾਂ ਨੂੰ ਲੋਕਾੲੀ ੲਿਹ ਬੜਾ ੳੁਡੀਕਦੀ ਹੈ
ਕਿਸ ਜਾਲਿਮ ਨੇ ਹਨ ਧਿਰਕਾਰੇ ਬੱਦਲ ੲਿਹ
–ਭੱਟੀਆ–ਵੇ ਤੇਰੀ ਜਿੰਦ ਹਾਣ ਦੀ ੲਿਹਨਾਂ ਦੇ
ਲਾਦੇ ਲੜ ਜੋ ਫਿਰਨ ਕਵਾਰੇ ਬੱਦਲ ੲਿਹ
ਗੁਰਕ੍ਰਿਪਾਲ ਸਿੰਘ ਭੱਟੀ?

Related posts

IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

On Punjab

ਅਰਾਵਲੀ ਪਹਾੜੀਆਂ: ਕੁਦਰਤੀ ਕੰਧ ਦੀ ਹੋਂਦ ‘ਤੇ ਮੰਡਰਾ ਰਿਹਾ ਖ਼ਤਰਾ

On Punjab

ਡਾ. ਮੁਜਤਬਾ ਹੁਸੈਨ ਬਣੇ ‘ਇੰਟਰਨੈਸ਼ਨਲ ਕਲਚਰਲ ਹੈਰੀਟੇਜ ਆਈਕਨ’

On Punjab