ਬੱਚੇ ਲਈ ਮਾਂ ਦਾ ਦੁੱਧ ਕੁਦਰਤ ਦੀ ਅਨਮੋਲ ਦੇਨ ਹੈ। ਇਸ ਨਾਲ ਬੱਚੇ ਨੂੰ ਪੋਸ਼ਣ ਤੇ ਆਤਮਿਕ ਸੰਤੁਸ਼ਟੀ ਦੋਨੋਂ ਹੀ ਮਿਲਦੇ ਹਨ। ਦੁੱਧ ਪਿਆਉਣਾ ਬੱਚੇ ਤੇ ਮਾਂ ਦੋਨਾਂ ਲਈ ਲਾਭਦਾਇਕ ਹੁੰਦਾ ਹੈ। ਦੁੱਧ ਮਾਂ ਤੇ ਬੱਚੇ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।

ਮਾਂ ਦਾ ਦੁੱਧ ਪੀਣ ਦੇ ਲਾਭ

– ਜਨਮ ਤੋਂ ਇਕ ਘੰਟੇ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਪਿਆਉਣ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸ਼ਹਿਦ, ਪਾਣੀ ਆਦਿ ਕੁਝ ਨਹੀਂ ਦੇਣਾ ਚਾਹੀਦਾ।

– ਮਾਂ ਦਾ ਦੁੱਧ ਖ਼ਾਸ ਕਰਕੇ ਪਹਿਲੇ ਤਿੰਨ ਦਿਨ ਪਿਆਉਣਾ ਚਾਹੀਦਾ ਹੈ ਕਿਉਂਕਿ ਪੀਲੇ ਗਾੜ੍ਹੇ ਦੁੱਧ ਨਾਲ ਬੱਚੇ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਆਉਂਦੀ ਹੈ। ਇਸ ਤੋਂ ਮਿਲਣ ਵਾਲੀ ਐਂਟੀਬਾਡੀ ਦੀ ਮਦਦ ਨਾਲ ਬੱਚਾ ਹੋਣ ਵਾਲੇ ਡਾਇਰੀਆ, ਨਿਮੋਨੀਆ ਆਦਿ ਰੋਗਾਂ ਤੋਂ ਦੂਰ ਰਹਿੰਦਾ ਹੈ।

– ਬੋਤਲ ਵਾਲਾ ਦੁੱਧ ਪਿਆਉਣ ਨਾਲ ਬੱਚੇ ‘ਚ ਡਾਇਰੀਆ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਬੱਚੇ ‘ਚ ਪਾਣੀ ਦੀ ਘਾਟ ਆ ਜਾਂਦੀ ਹੈ। ਮਾਂ ਦੇ ਦੁੱਧ ਨਾਲ ਅਨੇਕਾਂ ਪ੍ਰਕਾਰ ਦੇ ਰੋਗਾਂ ਤੋਂ ਬੱਚੇ ਨੂੰ ਬਚਾਇਆ ਜਾ ਸਕਦਾ ਹੈ।

ਬੋਤਲ ਵਾਲੇ ਦੁੱਧ ਨਾਲ ਬੱਚੇ ‘ਚ ਗੈਸ ਤੇ ਪੇਟ ਦਰਦ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।

– ਬੋਤਲ ਤੇ ਚਮਚ ਨਾਲ ਦੁੱਧ ਨਹੀਂ ਪਿਆਉਣ ਚਾਹੀਦਾ ਕਿਉਂਕਿ ਮਾਂ ਦਾ ਦੁੱਧ ਇਕ ਐਕਟਿਵ ਪ੍ਰੋਸੈੱਸ ਹੈ, ਜਿਸ ‘ਚ ਬੱਚਾ ਆਪਣੇ ਜ਼ੋਰ ਨਾਲ ਦੁੱਧ ਨੂੰ ਖਿਚਦਾ ਹੈ, ਜੋ ਬੱਚੇ ਲਈ ਬਹੁਤ ਹੀ ਵਧੀਆ ਹੁੰਦਾ ਹੈ।

– ਬੋਤਲ ਵਾਲੇ ਦੁੱਧ ਨਾਲ ਬੱਚੇ ਨੂੰ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ।