PreetNama
ਖੇਡ-ਜਗਤ/Sports News

ਬੱਚਿਆਂ ’ਚ ਡਿਪ੍ਰੈਸ਼ਨ ਲਈ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ

ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ‘ਚ ਕਿ ਬੱਚਿਆਂ ’ਚ ਡਿਪ੍ਰੈਸ਼ਨ ਦੇ ਲੱਛਣਾਂ ਲਈ ਓਜ਼ੋਨ ਗੈਸ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ। ‘ਡੈਵਲਪਮੈਂਟ ਸਾਈਕੋਲਾਜੀ’ ਨਾਂ ਦੇ ਮੈਗਜ਼ੀਨ ’ਚ ਛਪੇ ਇਸ ਅਧਿਐਨ ਸਿੱਟੇ ’ਚ ਪਹਿਲੀ ਵਾਰੀ ਬੱਚਿਆਂ ’ਚ ਡਿਪ੍ਰੈਸ਼ਨ ਦੇ ਲੱਛਣਾਂ ਤੇ ਓਜ਼ੋਨ ਪੱਧਰ ਦੇ ਸਬੰਧਾਂ ਦਾ ਪਤਾ ਲਗਾਇਆ ਗਿਆ। ਵਾਹਨਾਂ ਤੇ ਪਾਵਰ ਪਲਾਂਟ ਤੋਂ ਨਿਕਲਣ ਵਾਲਾ ਧੂੰਆਂ ਜਦੋਂ ਸੂਰਜ ਦੀਆਂ ਕਿਰਨਾਂ ਨਾਲ ਪ੍ਰਤੀਕ੍ਰਿਆ ਕਰਦਾ ਹੈ, ਤਦੋਂ ਓਜ਼ੋਨ ਗੈਸ ਬਣਦੀ ਹੈ। ਓਜ਼ੋਨ ਦੇ ਉੱਚ ਪੱਧਰ ਦੇ ਕਾਰਨ ਅਸਥਮਾ, ਰੈਸਪਿਰੇਟਰੀ ਵਾਇਰਸ ਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ। ਓਜ਼ੋਨ ਗੈਸ ਹਵਾ ਪ੍ਰਦੂਸ਼ਣ ਦੇ ਕਾਰਨ ਬੱਚੇ ਖੁਦ ਨੂੰ ਦੁਖੀ ਤੇ ਨਿਰਾਸ਼ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੀ ਇਕਾਗਰਤਾ ਤੇ ਨੀਂਦ ਖ਼ਰਾਬ ਹੁੰਦੀ ਹੈ ਤੇ ਕਈ ਵਾਰੀ ਉਨ੍ਹਾਂ ਦੇ ਮਨ ’ਚ ਆਤਮਹੱਤਿਆ ਦੇ ਵੀ ਵਿਚਾਰ ਪੈਦਾ ਹੋਣ ਲੱਗਦੇ ਹਨ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਡੈਨਵਰ ’ਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਏਰਿਕ ਮਾਂਜਾਕ ਮੁਤਾਬਕ, ਸਾਡਾ ਅਧਿਐਨ ਸਿੱਟਾ ਸਰੀਰਕ ਦੇ ਨਾਲ ਨਾਲ ਮਾਨਸਿਕ ਸਿਹਤ ’ਤੇ ਪੈਣ ਵਾਲੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ। ਖੋਜਕਰਤਾਵਾਂ ਨੇ ਅਧਿਐ੍ਵ ਲਈ ਸਾਨ ਫ੍ਰਾਂਸਿਸਕੋ ਦੇ ਨੌਂ ਤੋਂ 13 ਸਾਲ ਦੇ 213 ਬੱਚਿਆਂ ’ਤੇ ਹੋਏ ਪਹਿਲਾਂ ਦੇ ਅਧਿਐਨ ਨਾਲ ਜੁਡ਼ੇ ਅੰਕਡ਼ਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।

Related posts

On Punjab

ਨੀਰਜ ਚੋਪੜਾ ਨੇ ਕੀਤੀ ਭਾਰਤੀ ਅਥਲੈਟਿਕਸ ਦੇ ਸੁਨਹਿਰੇ ਯੁੱਗ ਦੀ ਸ਼ੁਰੂਆਤ

On Punjab

IPL ਕਰਵਾਉਣ ਦੇ ਆਸਾਰ ਵਧੇ, 2022 ਤੱਕ ਟਲ ਸਕਦਾ ਹੈ T20 ਵਿਸ਼ਵ ਕੱਪ

On Punjab