77.43 F
New York, US
August 3, 2026
PreetNama
ਸਮਾਜ/Social

ਬ੍ਰਿਟੇਨ ਨੇ ਕਿਹਾ, ਅਜੇ ਭਾਰਤ ਭੇਜਣ ਲਈ ਨਹੀਂ ਹੈ ਵਾਧੂ ਕੋਰੋਨਾ ਟੀਕੇ, ਖੁਦ ਜੂਝ ਰਹੇ ਹਾਂ ਮਹਾਮਾਰੀ ਨਾਲ

 ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰ੍ਰਿਟੇਨ ਕੋਲ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦਾ ਵਾਧੂ ਸਟਾਕ ਨਹੀਂ ਹੈ ਕਿਉਂਕਿ ਸਾਡਾ ਆਪਣਾ ਦੇਸ਼ ਕੋਰੋਨਾ ਵਾਇਰਸ ਦੀ ਘਾਤਕ ਲਹਿਰ ਨਾਲ ਜੂਝ ਰਿਹਾ ਹੈ। ਬ੍ਰਿਟੇਨ ਨੇ ਭਾਰਤ ਨੂੰ ਵੈਂਟੀਲੇਟਰ ਅਤੇ ਆਕਸੀਜਨ ਕੰਸੰਟ੍ਰੇਟਰ ਦਿੱਤੀਆਂ ਹਨ ਪਰ ਹੈਨਕਾਕ ਨੇ ਕਿਹਾ ਕਿ ਬ੍ਰਿਟੇਨ ਮੌਜੂਦਾ ਸਮੇਂ ਵਿਚ ਕੋਈ ਵੈਕਸੀਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਸਾਡੇ ਕੋਲ ਫਿਲਹਾਲ ਯੂਕੇ ਵਿਚ ਵੈਕਸੀਨ ਦੀ ਕੋਈ ਵਾਧੂ ਖੁਰਾਕ ਨਹੀਂ ਹੈ।
ਬ੍ਰਿਟੇਨ ਨੇ ਕਿਹਾ ਕਿ ਉਹ ਫਿਲਹਾਲ ਕੋਰੋਨਾ ਟੀਕਿਆਂ ਲਈ ਆਪਣੀ ਘਰੇਲੂ ਪਹਿਲਤਾ ’ਤੇ ਜ਼ੋਰ ਦੇ ਰਹੇ ਹਨ ਅਤੇ ਇਸ ਪੜਾਅ ਵਿਚ ਭਾਰਤ ਵਰਗੇ ਲੋੜਵੰਦ ਦੇਸ਼ਾਂ ਨੂੰ ਮੁਹੱਈਆ ਕਰਾਉਣ ਲਈ ਉਨ੍ਹਾਂ ਕੋਲ ਵਾਧੂ ਡੋਜ਼ ਨਹੀ ਹੈ। ਭਾਰਤ ਵਿਚ ਮਹਾਮਾਰੀ ਦੀ ਦੂਜੀ ਲਹਿਰ ਦੇ ਸੰਦਰਭ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਦੇਸ਼ 495 ਆਕਸੀਜਨ ਕੰਸੰਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇਕ ਸਹਾਇਤਾ ਪੈਕੇਜ ਭੇਜ ਰਿਹਾ ਹੈ ਤਾਂ ਜੋ ਭਾਰਤ ਵਿਚ ਕਮੀ ਨੂੰ ਪੂਰਾ ਕੀਤਾ ਜਾ ਸਕੇ। 100 ਵੈਂਟੀਲੇਟਰ ਅਤੇ 95 ਆਕਸੀਜਨ ਕੰਸੰਟੇ੍ਰਟਰ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਨਵੀਂ ਦਿੱਲੀ ਪਹੁੰਚ ਚੁੱਕੀ ਹੈ।

Related posts

ਤਕਨੀਕੀ ਚੁਣੌਤੀਆਂ ਕਾਰਨ ਮਿਆਦ ਪੁੱਗਾ ਚੁੱਕੇ ਵਾਹਨਾਂ ਨੂੰ ਤੇਲ ਨਾ ਪਾਉਣ ਦੀ ਪਾਬੰਦੀ ਸੰਭਵ ਨਹੀਂ: ਦਿੱਲੀ ਸਰਕਾਰ

On Punjab

ਗਣਤੰਤਰ ਦਿਵਸ : ਮੁੱਖ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਕਈ ਭੰਬਲਭੂਸੇ ਬਣੇ ਰਹੇ, ਦੇਰ ਸ਼ਾਮ ਪਟਿਆਲਾ ਹੋਇਆ ਫਾਈਨਲ

On Punjab

ਹੁਣ ਕਾਨੂੰਨ ‘ਅੰਨ੍ਹਾ’ ਨਹੀਂ … ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਤੋਂ ਹਟਾਈ ਗਈ ਪੱਟੀ, ਹੱਥ ‘ਚ ਤਲਵਾਰ ਦੀ ਥਾਂ ‘ਤੇ ਸੰਵਿਧਾਨ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਥਾਪਤ ਕੀਤੀ ਗਈ। ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਦੀ ਪੱਟੀ ਹਟਾ ਦਿੱਤੀ ਗਈ ਹੈ ਅਤੇ ਉਸਦੇ ਇੱਕ ਹੱਥ ਵਿੱਚ ਤਲਵਾਰ ਸੰਵਿਧਾਨ ਦੁਆਰਾ ਬਦਲ ਦਿੱਤੀ ਗਈ ਹੈ। ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਦੇਸ਼ ਵਿੱਚ ਕਾਨੂੰਨ ਅੰਨ੍ਹਾ ਨਹੀਂ ਹੈ। ਇਹ ਮੂਰਤੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਲਗਾਈ ਗਈ ਹੈ।

On Punjab