PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੌਲੀਵੁਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

ਮੁੰਬਈ- ਬੌਲੀਵੁੱਡ ਅਦਾਕਾਰ ਮੁਕੁਲ ਦੇਵ (54) ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ ’ਚ ਜ਼ੇਰੇ ਇਲਾਜ ਸਨ।

ਮੁਕੁਲ ਦੇਵ ਨੇ ਫ਼ਿਲਮ ‘ਸਨ ਆਫ਼ ਸਰਦਾਰ’ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਦੀ ਕਰੀਬੀ ਦੋਸਤ ਅਤੇ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਸੋਸ਼ਲ ਮੀਡੀਆ ’ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ।

ਦੀਪਸ਼ਿਖਾ ਨੇ ਇਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ ‘ਰੈਸਟ ਇਨ ਪੀਸ’। ਮੁਕੁਲ ਦੇਵ ਆਖਰੀ ਵਾਰ ਹਿੰਦੀ ਫਿਲਮ ‘ਐਂਟ ਦਿ ਐਂਡ’ ਵਿਚ ਦਿਵਿਆ ਦੱਤਾ ਨਾਲ ਨਜ਼ਰ ਆਏ ਸਨ। ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ਵਿਚ ਵੀ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ ’ਤੇ ਬੌਲੀਵੁਡ ਦੀਆਂ ਕਈ ਉੱਘੀਆਂ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ।

Related posts

ਆਵਾਰਾ ਕੁੱਤਿਆਂ ਨੇ ਘੇਰੇ ਰਾਹ

On Punjab

ਸਿਰਫ਼ ਪਰਾਲੀ ਦੀ ਅੱਗ ਦਿੱਲੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ, ਪੜ੍ਹੋ ਅਧਿਕਾਰਤ ਅੰਕੜੇ

On Punjab

ਆਪਣਾ ਖ਼ੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕਰਨਗੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ

On Punjab