PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

‘ਬੈਡ ਨਿਊਜ਼’ ਨੇ ਦੋ ਦਿਨਾਂ ਵਿੱਚ 18.17 ਕਰੋੜ ਕਮਾਏ

ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਬੈਡ ਨਿਊਜ਼’ ਨੇ ਘਰੇਲੂ ਬਾਕਸ ਆਫਿਸ ਵਿੱਚ ਦੋ ਦਿਨਾਂ ’ਚ 18.17 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਨੰਦ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਪਹਿਲੇ ਦਿਨ 8.62 ਕਰੋੜ ਰੁਪਏ ਕਮਾਏ ਸਨ। ਇਸ ਦੌਰਾਨ ਐਮੀ ਵਿਰਕ ਨੇ ਇੰਸਟਾਗ੍ਰਾਮ ’ਤੇ ਵਿੱਕੀ ਕੌਸ਼ਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਸਾਥੀ ਕਲਾਕਾਰ ਦੀ ਸ਼ਲਾਘਾ ਕੀਤੀ ਹੈ। ਉਸ ਨੇ ਕਿਹਾ ਕਿ ਵਿੱਕੀ ਨਾਲ ਕੰਮ ਕਰਨ ਦਾ ਉਸ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਉਸ ਨੇ ਕਿਹਾ, ‘‘ਹੁਨਰ ਤਾਂ ਹੈ ਪਰ ਦਿਲ ਵੀ ਬਹੁਤ ਵੱਡਾ ਵੀਰ ਦਾ। ਇੰਨੇ ਸ਼ਾਨਦਾਰ ਤਜਰਬੇ ਲਈ ਸ਼ੁਕਰੀਆ ਭਾਜੀ।’’ ਇਸੇ ਦੌਰਾਨ ਅਦਾਕਾਰਾ ਨੇਹਾ ਧੂਪੀਆ ਨੇ ਵੀ ਫਿਲਮ ਦੀ ਸ਼ੂਟਿੰਗ ਵੇਲੇ ਦੀ ਵੀਡੀਓ ਸਾਂਝੀ ਕੀਤੀ ਹੈ

Related posts

ਕੈਪਟਨ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਝਟਕਾ

Pritpal Kaur

ਭਾਰਤ ਬਨਾਮ ਆਸਟ੍ਰੇਲੀਆ 1st ਟੈਸਟ: ਆਸਟਰੇਲੀਆ ਹੱਥੋਂ ਭਾਰਤ 150 ‘ਤੇ ਆਲ ਆਊਟ

On Punjab

ਰਾਜਸਥਾਨ: ਗੁਰਦੁਆਰਾ ਮਹਿਤਾਬਗੜ੍ਹ ’ਤੇ ਕੰਟਰੋਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ’ਚ 10 ਜ਼ਖ਼ਮੀ

On Punjab