PreetNama
ਖਾਸ-ਖਬਰਾਂ/Important News

ਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗ

ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਭਿਆਨਕ ਧਮਾਕਾ ਹੋਇਆ। ਹੁਣ ਉੱਥੇ ਇੱਕ ਬੰਦਰਗਾਹ ‘ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਚਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ। ਅੱਗ ਵੀ ਬੁਰੀ ਤਰ੍ਹਾਂ ਵਧ ਰਹੀ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਘਟਨਾ ਵਾਲੀ ਥਾਂ ‘ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਬੇਰੂਤ ਵਿੱਚ ਇੱਕ ਵਿਸ਼ਾਲ ਧਮਾਕਾ ਹੋਇਆ ਸੀ। ਇਸ ਘਟਨਾ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਸੀ ਤੇ ਚਾਰ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਸੀ।

Related posts

ਪਿਤਾ ਦੀ ਗ਼ੈਰ-ਮੌਜੂਦਗੀ ‘ਚ ਪਰਮਿੰਦਰ ਢੀਂਡਸਾ ਨੇ ਭਰੇ ਆਪਣੇ ਕਾਗ਼ਜ਼

On Punjab

ਛੱਤੀਸਗੜ੍ਹ: ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ 10 ਨਕਸਲੀ ਢੇਰ

On Punjab

ਤਕਨੀਕੀ ਨੁਕਸ ਕਾਰਨ ਐਮਾਜ਼ੋਨ ਸਣੇ ਕਈ ਵੈੱਬਸਾਈਟਾਂ ਦੇ ਸਰਵਰ ਡਾਊਨ

On Punjab