PreetNama
ਸਮਾਜ/Social

ਬੇਬੇ ਬੰਦੂਕ ਚੁੱਕ ਲਿਆਈ ,

ਬੇਬੇ ਬੰਦੂਕ ਚੁੱਕ ਲਿਆਈ ,
ਫਿਰਦੀ ਸਭ ਦੀ ਭਾਜੜ ਪਾਈ ,
ਜਾਵੇ ਇਕ ਤੇ ਇਕ ਸੁਣਾਈ,
ਜੋ ਵੀ ਨੇੜੇ ਆਉਂਦਾ ਆ,
ਕਹਿੰਦੀ ਬਚ ਮੁੰਡਿਓ ਮੇਰੇ ਕੋਲੋਂ ਭੂਤ ਮੇਰੇ ਚ ਆਉਂਦਾ ਆ।
ਵਿਸਕੀ ਵਿੱਚ ਸੀ ਕੋਕ ਮਿਲਾਇਆ,
ਇੱਕੋ ਘੁਟ ਸੀ ਲੀਟਰ ਮੁਕਾਇਆ,
ਹੁਣ ਜਾਵੇ ਨਾ ਮੰਜਾ ਡਾਹਿਆ,
ਕੰਮ ਹੁਣ ਸੂਤ ਨਾ ਆਉਂਦਾ ਏ,
ਬਚ ਜਾਉ ਮੁੰਡਿਓ ਮੇਰੇ ਕੋਲੋਂ ਭੂਤ ਮੇਰੇ ਚ ਆਉਂਦਾ ਆ।
ਨਿਸ਼ਾਨੇ ਬਾਪੂ ਨੇ ਆ ਸਿਖਾਏ,
ਵੈਲ ਬੇਬੇ ਕਮਾਈ ਜਾਏ,
ਨਾ ਕੋਈ ਅਜ ਵਾਂਝਾ ਜਾਏ,
ਦੁਨੀਆਂ ਮੂਤ ਪਈ ਕੱਢਦੀ ਆ,
ਬਚ ਜਾਉ ਮੁੰਡਿਓ ਮੇਰੇ ਕੋਲੋਂ ਭੂਤ ਮੇਰੇ ਚ ਬਸਦੀ ਆ।
ਬਲਕਾਰ ਵਾਰਤਾ ਇਹ ਸੁਣਾਵੇ ,
ਬੇਬੇ ਸੋਹਲੇ ਪਈ ਹੁਣ ਗਾਵੇ,
ਉਜ ਬੇਸ਼ਕ ਨਾ ਖੜਿਆ ਜਾਵੇ,
ਗਲ ਅਜ ਸੂਤ ਨਾ ਲਗਦੀ ਆ ,
ਬਚ ਜਾਉ ਮੁੰਡਿਓ ਮੇਰੇ ਕੋਲੋਂ ਭੂਤ ਮੇਰੇ ਚ ਬਸਦੀ ਆ।
ਬਲਕਾਰ ਸਿੰਘ ਭਾਈ ਰੂਪਾ
8727892570

Related posts

ਅਮਰੀਕਾ-ਚੀਨ ਵਿਵਾਦ ਸੁਲਝਾਉਣ ’ਚ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਇਮਰਾਨ

On Punjab

ਚੋਣ ਪ੍ਰਚਾਰ ’ਚ ਏਆਈ ਤੋਂ ਤਿਆਰ ਸਮੱਗਰੀ ਦੀ ਵਰਤੋਂ ’ਚ ਪਾਰਦਰਸ਼ਤਾ ਵਰਤਣ ਦੇ ਨਿਰਦੇਸ਼

On Punjab

ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

On Punjab