PreetNama
ਖਾਸ-ਖਬਰਾਂ/Important News

ਬੁੱਢੇ ਦਿਖਾਉਣ ਵਾਲੀ ਐਪ ਖ਼ਿਲਾਫ਼ ਮੌਲਵੀ ਨੇ ਕੀਤਾ ਫਤਵਾ ਜਾਰੀ

ਨਵੀਂ ਦਿੱਲੀਹਾਲ ਹੀ ‘ਚ ਫੋਟੋ ਨੂੰ ਐਡਿਟ ਕਰਨ ਵਾਲੀ ਐਪ ਫੇਸਐਪ ਕਾਫੀ ਜ਼ਿਆਦਾ ਫੇਮਸ ਹੋ ਰਹੀ ਹੈ। ਜਿਸ ‘ਚ ਯੂਜ਼ਰਸ ਆਪਣੀ ਤਸਵੀਰ ਨੂੰ ਬਦਲ ਕੇ ਖੁਦ ਨੂੰ ਬੁੱਢਾ ਕਰ ਦੇਖ ਰਹੇ ਹਨ। ਇਸ ਐਪ ਦੇ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਐਪ ਨੇ ਆਪਣੇ ਯੂਜ਼ਰਸ ਨੂੰ ਵੱਖਵੱਖ ਤਰੀਕੇ ਨਾਲ ਬਦਲਣ ਦਾ ਆਪਸ਼ਨ ਦਿੱਤਾ ਹੈ। ਪਰ ਇਸ ਦੇ ਦੂਜੇ ਪਾਸੇ ਰਾਂਚੀ ਦੇ ਇੱਕ ਮੌਲਾਨਾ ਨੇ ਕਿਹਾ ਕਿ ਇਹ ਹਰਾਮ ਹੈ। ਇਸ ਐਪ ਦਾ ਇਸਤੇਮਾਲ ਕਰਨਾ ਅੱਲ੍ਹਾ ਦੀ ਨਜ਼ਰਾਂ ‘ਚ ਗੁਨਾਹ ਹੈ।

ਜੀ ਹਾਂਝਾਰਖੰਡ ਨਾਜ਼ੀਮ ਏ ਆਲਾ ਮੌਨਾਲਾ ਕੁਤੁਬੁਦੀਨ ਰਿਜ਼ਵੀ ਨੇ ਇਸ ਐਪ ਦੀ ਵਰਤੋਂ ਦੀ ਸਖ਼ਤੀ ਨਾਲ ਮਨਾਹੀ ਕੀਤੀ ਹੈ। ਮੌਲਾਨਾ ਮੁਤਾਬਕ ਇਹ ਐਪ ਅੱਲ੍ਹਾ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈਕਿਉਂਕਿ ਇਸ ਦਾ ਇਸਤੇਮਾਲ ਹਰਾਮ ਹੈ। ਜੇਕਰ ਕੋਈ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਗੁਨਾਹਗਾਰ ਹੋਵੇਗਾ।

ਇਸ ਲਈ ਮੌਲਾਨਾ ਨੇ ਇਸ ਐਪ ਦੀ ਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਹੈ। ਜਦਕਿ ਮੁਸਲਿਮ ਵਿਦਿਆਰਥੀਆਂ ਦਾ ਇਸ ‘ਤੇ ਕਹਿਣਾ ਹੈ ਕਿ ਇਹ ਹੁਕਮ ਗ਼ਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਦਾ ਐਪ ਹੈ ਅਤੇ ਇਸ ਨੂੰ ਧਰਮ ਦਾ ਰੰਗ ਦੇਣਾ ਗਲਤ ਹੈ।

Related posts

ਬੀ.ਐੱਸ.ਐੱਨ.ਐੱਲ. ਦਾ 4G ਸਟੈਕ ‘ਸਵਦੇਸ਼ੀ ਭਾਵਨਾ’ ਦਾ ਪ੍ਰਤੀਕ: ਮੋਦੀ

On Punjab

ਕੈਨੇਡਾ ਦਾ ਨਿਆਗਰਾ ਫਾਲ ਮਹਾਰਾਣੀ ਦੇ ਸੋਗ ‘ਚ ਰਾਇਲ ਬਲੂ ਰੰਗ ਨਾਲ ਪ੍ਰਕਾਸ਼ਮਾਨ

On Punjab

95,000 ਕਰੋੜੀ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀ

On Punjab