55.69 F
New York, US
October 25, 2026
PreetNama
ਖਾਸ-ਖਬਰਾਂ/Important News

ਬੁੱਢੇ ਦਿਖਾਉਣ ਵਾਲੀ ਐਪ ਖ਼ਿਲਾਫ਼ ਮੌਲਵੀ ਨੇ ਕੀਤਾ ਫਤਵਾ ਜਾਰੀ

ਨਵੀਂ ਦਿੱਲੀ: ਹਾਲ ਹੀ ‘ਚ ਫੋਟੋ ਨੂੰ ਐਡਿਟ ਕਰਨ ਵਾਲੀ ਐਪ ਫੇਸਐਪ ਕਾਫੀ ਜ਼ਿਆਦਾ ਫੇਮਸ ਹੋ ਰਹੀ ਹੈ। ਜਿਸ ‘ਚ ਯੂਜ਼ਰਸ ਆਪਣੀ ਤਸਵੀਰ ਨੂੰ ਬਦਲ ਕੇ ਖੁਦ ਨੂੰ ਬੁੱਢਾ ਕਰ ਦੇਖ ਰਹੇ ਹਨ। ਇਸ ਐਪ ਦੇ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਐਪ ਨੇ ਆਪਣੇ ਯੂਜ਼ਰਸ ਨੂੰ ਵੱਖ–ਵੱਖ ਤਰੀਕੇ ਨਾਲ ਬਦਲਣ ਦਾ ਆਪਸ਼ਨ ਦਿੱਤਾ ਹੈ। ਪਰ ਇਸ ਦੇ ਦੂਜੇ ਪਾਸੇ ਰਾਂਚੀ ਦੇ ਇੱਕ ਮੌਲਾਨਾ ਨੇ ਕਿਹਾ ਕਿ ਇਹ ਹਰਾਮ ਹੈ। ਇਸ ਐਪ ਦਾ ਇਸਤੇਮਾਲ ਕਰਨਾ ਅੱਲ੍ਹਾ ਦੀ ਨਜ਼ਰਾਂ ‘ਚ ਗੁਨਾਹ ਹੈ।

ਜੀ ਹਾਂ, ਝਾਰਖੰਡ ਨਾਜ਼ੀਮ ਏ ਆਲਾ ਮੌਨਾਲਾ ਕੁਤੁਬੁਦੀਨ ਰਿਜ਼ਵੀ ਨੇ ਇਸ ਐਪ ਦੀ ਵਰਤੋਂ ਦੀ ਸਖ਼ਤੀ ਨਾਲ ਮਨਾਹੀ ਕੀਤੀ ਹੈ। ਮੌਲਾਨਾ ਮੁਤਾਬਕ ਇਹ ਐਪ ਅੱਲ੍ਹਾ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਇਸ ਦਾ ਇਸਤੇਮਾਲ ਹਰਾਮ ਹੈ। ਜੇਕਰ ਕੋਈ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਗੁਨਾਹਗਾਰ ਹੋਵੇਗਾ।

ਇਸ ਲਈ ਮੌਲਾਨਾ ਨੇ ਇਸ ਐਪ ਦੀ ਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਹੈ। ਜਦਕਿ ਮੁਸਲਿਮ ਵਿਦਿਆਰਥੀਆਂ ਦਾ ਇਸ ‘ਤੇ ਕਹਿਣਾ ਹੈ ਕਿ ਇਹ ਹੁਕਮ ਗ਼ਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਦਾ ਐਪ ਹੈ ਅਤੇ ਇਸ ਨੂੰ ਧਰਮ ਦਾ ਰੰਗ ਦੇਣਾ ਗਲਤ ਹੈ।

Related posts

ਸਰਕਾਰ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ

On Punjab

ਕੁਦਰਤ ਦਾ ਕਹਿਰ: ਪਿੰਡ-ਪਿੰਡ, ਸ਼ਹਿਰ-ਸ਼ਹਿਰ

On Punjab

ਬ੍ਰਿਟੇਨ ‘ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤ

On Punjab