PreetNama
ਖੇਡ-ਜਗਤ/Sports News

ਬੀਸੀਸੀਆਈ ਚਾਹੁੰਦੀ ਸੀ ਕਿ ਵਿਰਾਟ ਕੋਹਲੀ ਬੈਂਗਲੁਰੂ ’ਚ 100ਵਾਂ ਟੈਸਟ ਮੈਚ ਖੇਡ ਕੇ ਸਨਮਾਨ ਨਾਲ ਕਪਤਾਨੀ ਛੱਡ ਦੇਵੇ, ਨਹੀਂ ਮੰਨੀ ਗੱਲ

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਦੇ ਖ਼ਤਮ ਹੋਣ ਦੇ ਇਕ ਦਿਨ ਬਾਅਦ ਵਿਰਾਟ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਇਕ ਨੋਟ ਜਾਰੀ ਕਰਦੇ ਹੋਏ ਉਨ੍ਹਾਂ ਨੇ ਆਪਣੀ 7 ਸਾਲ ਦੀ ਟੈਸਟ ਕਪਤਾਨੀ ਦੇ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਬੀਸੀਸੀਆਈ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਧੰਨਵਾਦ ਕੀਤਾ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਜਦੋਂਂ ਕੋਹਲੀ ਨੇ ਬੀਸੀਸੀਆਈ ਨੂੰ ਸੂਚਿਤ ਕੀਤਾ ਕਿ ਉਹ ਟੈਸਟ ਦੀ ਕਪਤਾਨੀ ਤੋਂਂ ਅਸਤੀਫ਼ਾ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਬੋਰਡ ਵੱਲੋਂ ਖ਼ਾਸ ਆਫਰ ਦਿੱਤਾ ਗਿਆ ਕਿ ਕਪਤਾਨ ਦੇ ਤੌਰ ’ਤੇ ਸ਼੍ਰੀਲੰਕਾ ਦੇ ਖਿਲਾਫ਼ ਬੈਂਗਲੁਰੂ ਟੈਸਟ ਮੈਚ ਖੇਡਣ ਤੋਂਂ ਬਾਅਦ ਉਸ ਨੂੰ ਵਿਦਾਈ ਮੈਚ ਖੇਡਣ ਲਈ ਕਿਹਾ। ਇਸ ਬਾਰੇ ਕੋਹਲੀ ਦਾ ਕਹਿਣਾ ਸੀ, ‘ਇਕ ਮੈਚ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਮੈਂਂਅਜਿਹਾ ਨਹੀਂ ਹਾਂ।’

ਜ਼ਿਕਰਯੋਗ ਹੈ ਕਿ ਵਿਰਾਟ ਇਸ ਸਮੇਂ 99 ਟੈਸਟ ਮੈਚ ਖੇਡ ਚੁੱਕੇ ਹਨ। ਬੋਰਡ ਚਾਹੁੰਦਾ ਸੀ ਕਿ ਉਹ ਆਪਣਾ 100ਵਾਂ ਟੈਸਟ ਮੈਚ ਖੇਡਣ ਤੋਂ ਬਾਅਦ ਕਪਤਾਨੀ ਛੱਡ ਦੇਵੇ। ਕਿਸੇ ਵੀ ਖਿਡਾਰੀ ਦੇ ਕਰੀਅਰ ਦਾ 100ਵਾਂ ਟੈਸਟ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਹਰ ਕਿਸੇ ਨੂੰ ਇਸ ਮੁਕਾਮ ’ਤੇ ਪਹੁੰਚਣ ਦਾ ਮੌਕਾ ਨਹੀਂ ਮਿਲਦਾ। ਕੋਹਲੀ ਨੇ ਕਪਤਾਨੀ ਛੱਡਣ ਦੇ ਆਪਣੇ ਫੈਸਲੇ ਨੂੰ ਸਾਂਝਾ ਕਰਨ ਤੋਂ ਪਹਿਲਾਂ ਡਰੈਸਿੰਗ ਰੂਮ ਵਿੱਚ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਟੀਮ ਦੇ ਹੋਰ ਸਾਥੀਆ ਨਾਲ ਗੱਲ ਕੀਤੀ ਸੀ।

ਭਾਰਤੀ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੈਟਾਂ ਵਿੱਚ ਲੰਬੇ ਸਮੇਂਂ ਤੱਕ ਕਪਤਾਨੀ ਕਰਨ ਵਾਲੇ ਵਿਰਾਟ ਕੋਹਲੀ ਹੁਣ ਖਿਡਾਰੀ ਦੇ ਰੂਪ ਵਿੱਚ ਟੀਮ ਦਾ ਹਿੱਸਾ ਹੋਣਗੇ। ਟੀ-20 ਤੋਂ ਬਾਅਦ ਹੁਣ ਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬੀਸੀਸੀਆਈ ਨੇ ਕਪਤਾਨ ਵਜੋਂਂ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਤੋਂਂ ਬਾਅਦ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ।

Related posts

Ananda Marga is an international organization working in more than 150 countries around the world

On Punjab

IPL 2020: ਚੇਨਈ ਸੁਪਰ ਕਿੰਗਜ਼ ਲਈ ਰਾਹਤ ਦੀ ਖ਼ਬਰ, ਹਰਭਜਨ ਸਿੰਘ ਹੋਣਗੇ ਯੂਏਈ ਲਈ ਰਵਾਨਾ

On Punjab

ਅਮਰੀਕੀ ਕੰਪਨੀ ਦਾ ਦਾਅਵਾ ਜਲਦੀ ਆਵੇਗਾ ਕੋਰੋਨਾ ਦੇ ਇਲਾਜ ਲਈ ਟੀਕਾ…

On Punjab