PreetNama
ਖਾਸ-ਖਬਰਾਂ/Important News

ਬੀਜੇਪੀ ਦੇ ਰਾਜ ‘ਚ ਕਿਸਾਨਾਂ ਨੂੰ ਮਿਲਿਆ ਮੌਤ ਦਾ ਸਰਾਪ: ਕਾਂਗਰਸ

ਨਵੀਂ ਦਿੱਲੀਕਾਂਗਰਸ ਨੇ ਮਹਾਰਾਸ਼ਟਰ ‘ਚ ਤਿੰਨ ਸਾਲ ‘ਚ 12 ਹਜ਼ਾਰ ਕਿਸਾਨਾਂ ਦੀ ਖੁਦਕੁਸ਼ੀ ਤੋਂ ਜੁੜੀ ਰਿਪੋਰਟ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੇ ਸਾਸ਼ਨ ‘ਚ ਕਿਸਾਨਾਂ ਨੂੰ ਮੌਤ ਦਾ ਸਰਾਪ ਮਿਲਿਆ ਹੋਇਆ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ, “ਬੀਜੇਪੀ ਰਾਜ ‘ਚ ਅੰਨਦਾਤਾ ਨੂੰ ਮਿਲਿਆ ਮੌਤ ਦਾ ਸਰਾਪਬੀਜੇਪੀ ਸਾਸ਼ਨ ‘ਚ ਪਿਛਲੇ ਸਾਲਾਂ ‘ਚ 12,000 ਕਿਸਾਨਾਂ ਨੇ ਖੁਸਕੁਸ਼ੀ ਕੀਤੀ ਹੈ। ਯਾਨੀ ਹਰ ਰੋਜ਼ 11 ਕਿਸਾਨ ਖੁਦਕੁਸ਼ੀ ਕਰਨ ‘ਤੇ ਮਜਬੂਰਇਹ ਬੇਹੱਦ ਸ਼ਰਮਨਾਕ ਹੈ।”

ਉਨ੍ਹਾਂ ਕਿਹਾ, “ਫਡਨਵੀਸ ਜੀ ਨੇ 34000 ਕਰੋੜ ਰੁਪਏ ਦੀ ਕਰਜ਼ ਮਾਫੀ ਕੀਤੀ ਸੀਉਸ ਦਾ ਕੀ ਹੋਇਆ”ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਸੁਰਜੇਵਾਲਾ ਨੇ ਕਿਹਾ, ‘ਚੋਣਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਗੰਨਾ ਕਿਸਾਨਾਂ ਨਾ ਵਾਅਦਾ ਕੀਤਾ ਸੀ ਕਿ ਸਾਰਾ ਬਕਾਇਆ ਭੁਗਤਾਨ 14 ਦਿਨਾਂ ‘ਚ ਹੋਵੇਗਾ। ਹੁਣ ਗੰਨਾ ਕਿਸਾਨਾਂ ਦਾ ਬਕਾਇਆ 18,958 ਕਰੋੜ ਰੁਪਏ ਹੋ ਗਿਆ ਹੈ ਇੱਕਲੇ ਯੂਪੀ ਦਾ ਬਕਾਇਆ 11,000 ਕਰੋੜ ਰੁਪਏ ਹੈਪ ਕੀ ਪ੍ਰਧਾਨ ਮੰਤਰੀ ਜਵਾਬ ਦੇਣਗੇ?”

Related posts

ਮੁੱਖ ਮੰਤਰੀ ਮਾਨ ਵੱਲੋਂ ਪਟਿਆਲਾ ਵਿੱਚ ਸੜਕਾਂ ਦਾ ਨਿਰੀਖਣ

On Punjab

ਅਮਰੀਕਾ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀ ਦਹਿਸ਼ਤ, 25 ਸ਼ਹਿਰਾਂ ‘ਚ ਲਗਿਆ ਕਰਫਿਊ

On Punjab

ਐਨਡੀਏ ਨੇ ਉਪ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਦੇ ਅਖ਼ਤਿਆਰ ਮੋਦੀ ਤੇ ਨੱਢਾ ਨੂੰ ਸੌਂਪੇ

On Punjab