PreetNama
ਫਿਲਮ-ਸੰਸਾਰ/Filmy

ਬਿੱਗ ਬੌਸ ਦੇ ਘਰ ਤੋਂ ਬੇਘਰ ਹੋਏ ਨਿਸ਼ਾਂਤ ਮਲਕਾਨੀ ਤੇ ਕਵਿਤਾ ਕੌਸ਼ਿਕ

ਮੁੰਬਈ: ਬਿੱਗ ਬੌਸ ਦੇ ਘਰ ਤੋਂ ਦੋ ਹੋਰ ਮੈਂਬਰਾਂ ਦੀ ਗਿਣਤੀ ਘਟ ਹੋ ਗਈ ਹੈ। ਬੀਤੇ ਦਿਨ ਬਿੱਗ ਬੌਸ ਦੇ ਘਰ ‘ਚ ਦੋ ਮੈਂਬਰਾਂ ਦਾ ਐਵਿਕਸ਼ਨ ਹੋਇਆ। ਨਿਸ਼ਾਂਤ ਸਿੰਘ ਮਲਕਾਨੀ ਤੇ ਕਵਿਤਾ ਕੌਸ਼ਿਕ ਨੂੰ ਘਰ ਤੋਂ ਬੇਘਰ ਕਰ ਦਿੱਤਾ ਗਿਆ। ਇਹ ਫੈਸਲਾ ਜਨਤਾ ਨੇ ਤੇ ਘਰ ਦੇ ਕੰਟੈਸਟੈਂਟ ਨੇ ਮਿਲ ਕੇ ਲਿਆ ਸੀ। ਦਰਅਸਲ ਰੈੱਡ ਜ਼ੋਨ ‘ਚ ਸ਼ਾਮਲ ਨਿਸ਼ਾਂਤ, ਕਵਿਤਾ, ਰੁਬੀਨਾ ਤੇ ਜੈਸਮੀਨ ਇਸ ਹਫਤੇ ਲਈ ਨੌਮੀਨੇਟ ਸੀ।
ਬਿੱਗ ਬੌਸ ਨੇ ਇਹ ਫੈਸਲਾ ਘਰ ਦੇ ਕੰਟੈਸਟੈਂਟ ਨੂੰ ਦਿੱਤਾ ਕਿ ਕਿਸ ਕੰਟੈਸਟੈਂਟ ਨੂੰ ਉਹ ਬੇਘਰ ਕਰਨਗੇ ਤੇ ਸਭ ਨੇ ਨਿਸ਼ਾਂਤ ਨੂੰ ਸਭ ਤੋਂ ਜ਼ਿਆਦਾ 7 ਵੋਟਾਂ ਦਿੱਤੀਆਂ ਜਿਸ ਤੋਂ ਬਾਅਦ ਨਿਸ਼ਾਂਤ ਮਲਕਾਨੀ ਘਰ ਤੋਂ ਬੇਘਰ ਹੋ ਗਏ ਪਰ ਥੀਮ ਅਨੁਸਾਰ ਇੱਥੇ ਵੀ ਗੇਮ ਪਲਟਿਆ ਕਿਉਂਕਿ ਇਕ ਐਵਿਕਸ਼ਨ ਅਜੇ ਹੋਰ ਬਾਕੀ ਸੀ।
ਬਿੱਗ ਬੌਸ ਨੇ ਇਹ ਐਲਾਨ ਕੀਤਾ ਸੀ ਕਿ ਜਨਤਾ ਦੀ ਵੋਟਿੰਗ ਤੇ ਘਰ ਦੇ ਮੈਂਬਰਾਂ ਦੀ ਵੋਟਿੰਗ ਅਨੁਸਾਰ ਇਹ ਐਵਿਕਸ਼ਨ ਹੋਵੇਗੀ। ਜੇ ਦੋਵਾਂ ਫੈਸਲਾ ਅਲੱਗ-ਅਲੱਗ ਹੋਇਆ ਤਾਂ ਘਰ ਤੋਂ ਇਕ ਨਹੀਂ ਦੋ ਕੰਟੈਸਟੇਂਟ ਬਾਹਰ ਜਾਣਗੇ। ਜਦ ਘਰ ਦੇ ਮੈਂਬਰਾਂ ਦੇ ਫੈਸਲੇ ਤੋਂ ਬਾਅਦ ਜਨਤਾ ਦਾ ਫੈਸਲਾ ਸੁਣਾਇਆ ਗਿਆ ਤਾਂ ਸਭ ਤੋਂ ਘਟ ਵੋਟਸ ਕਵਿਤਾ ਦੇ ਹਿੱਸੇ ਆਇਆ ਜਿਸ ਤੋਂ ਬਾਅਦ ਬਿਗ ਬੌਸ ਦੇ ਘਰ ਤੋਂ ਕੱਲ੍ਹ ਕਵਿਤਾ ਕੌਸ਼ਿਕ ਤੇ ਨਿਸ਼ਾਂਤ ਮਲਕਾਨੀ ਬੇਘਰ ਹੋਏ।

Related posts

Mira Kapoor Sister PICS : ਮੀਰਾ ਦੀ ਜ਼ੀਰੋਕਸ ਕਾਪੀ ਹੈ ਸ਼ਾਹਿਦ ਕਪੂਰ ਦੀ ਸਾਲੀ, ਕੋਈ ਵੀ ਖਾ ਜਾਵੇਗਾ ਧੋਖਾ

On Punjab

ਸ਼ਵੇਤਾ ਤਿਵਾਰੀ ਦੀ ਬੇਟੀ ਦਾ ਬਾਥਰੂਮ ਵੀਡੀਓ ਹੋਇਆ ਵਾਇਰਲ

On Punjab

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab