PreetNama
ਫਿਲਮ-ਸੰਸਾਰ/Filmy

ਬਿੱਗ-ਬੀ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀ ਗੁੱਡ ਨਿਊਜ਼

ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। 11 ਜੁਲਾਈ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਯਾਨੀ ਬਿਗ ਬੀ ਹੁਣ ਠੀਕ ਹਨ। ਬਿੱਗ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲਸਾ ਪਹੁੰਚ ਗਏ ਹਨ।

ਇਸ ਦੀ ਪੁਸ਼ਟੀ ਅਭਿਸ਼ੇਕ ਨੇ ਕੀਤੀ ਹੈ। ਜੁਨੀਅਰ ਬੱਚਨ ਨੇ ਟਵੀਟ ‘ਤੇ ਲਿਖਿਆ, “ਮੇਰੇ ਪਿਤਾ ਦੀ ਤਾਜ਼ਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਉਹ ਘਰ ਆਰਾਮ ਕਰਨਗੇ। ਤੁਹਾਡੀਆਂ ਅਰਦਾਸਾਂ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ।”

Related posts

ਸਿਧਾਰਥ ਸ਼ੁਕਲਾ ਦੀ ਆਨਸਕ੍ਰੀਨ ਭੈਣ ਦਾ ਬੋਲਡ ਅੰਦਾਜ਼ , ਬਲੈਕ Floral ਬਿਕਨੀ ਵਿੱਚ ਛਾਇਆ

On Punjab

9 ਸਾਲ ਬਾਅਦ ਦਿਖੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

On Punjab

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਹੋਇਆ ਰੋਕਾ, ਮੀਡੀਆ ਤੋਂ ਲੁੱਕ ਕੇ ਕਬੀਰ ਖ਼ਾਨ ਦੇ ਘਰ ਹੋਈ ਸੇਰੇਮਨੀ

On Punjab