32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਹਾਰ ਵਿਚ 65 ਕਿਲੋਮੀਟਰ ਲੰਮਾ ਜਾਮ, ਦਿੱਲੀ ਕੋਲਕਾਤਾ ਹਾਈਵੇਅ ’ਤੇ ਚਾਰ ਦਿਨਾਂ ਤੋਂ ਫਸੇ ਕਈ ਵਾਹਨ

ਬਿਹਾਰ- ਬਿਹਾਰ ਵਿੱਚ ਦਿੱਲੀ-ਕੋਲਕਾਤਾ ਕੌਮੀ ਸ਼ਾਹਰਾਹ 19 ’ਤੇ ਭਾਰੀ ਟ੍ਰੈਫਿਕ ਜਾਮ ਕਾਰਨ ਪਿਛਲੇ ਚਾਰ ਦਿਨਾਂ ਤੋਂ ਸੈਂਕੜੇ ਵਾਹਨ ਫਸੇ ਹੋਏ ਹਨ। ਰੋਹਤਾਸ ਤੋਂ ਔਰੰਗਾਬਾਦ ਤੱਕ ਕਰੀਬ 65 ਕਿਲੋਮੀਟਰ ਦੇ ਫਾਸਲੇ ’ਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਹੈ। ਫਿਲਹਾਲ ਇਸ ਜਾਮ ਤੋਂ ਰਾਹਗੀਰਾਂ ਨੂੰ ਕੋਈ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਹਫੜਾ-ਦਫੜੀ ਲੰਘੇ ਸ਼ੁੱਕਰਵਾਰ ਨੂੰ ਰੋਹਤਾਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਮਗਰੋਂ ਸ਼ੁਰੂ ਹੋਈ, ਜਿਸ ਕਾਰਨ ਹਾਈਵੇਅ ਦੇ ਵਿਸਥਾਰ ਲਈ ਕੰਪਨੀ ਵੱਲੋਂ ਬਣਾਈਆਂ ਗਈਆਂ ਸਰਵਿਸ ਲੇਨਾਂ ਅਤੇ ਡਾਇਵਰਸ਼ਨਾਂ ਵਿੱਚ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਤੇ ਬਹੁਤ ਜ਼ਿਆਦਾ ਟੋਇਆਂ ਕਰਕੇ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਈ ਵਾਹਨ ਤਿਲਕ ਗਏ ਤੇ ਪਹਿਲਾਂ ਤੋਂ ਹੀ ਜਾਮ ਕਰਕੇ ਬਣੀ ਸਥਿਤੀ ਹੋਰ ਵਿਗੜ ਗਈ। ਵਾਹਨ ਕੱਛੂਕੰਮੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ। ਪੰਜ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨ ਲਈ 24 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਆਵਾਜਾਈ ਵਿਚ ਰੁਕਾਵਟ ਨੇ ਨਾ ਸਿਰਫ਼ ਯਾਤਰੀਆਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਅਸਰਅੰਦਾਜ਼ ਕੀਤਾ ਹੈ।

ਖਰਾਬ ਹੋਣ ਵਾਲੀਆਂ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਡਰਾਈਵਰ ਦੇਰੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਫ਼ਿਕਰਮੰਦ ਹਨ। ਐਮਰਜੈਂਸੀ ਸੇਵਾਵਾਂ, ਐਂਬੂਲੈਂਸਾਂ, ਪੈਦਲ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਧਦੇ ਸੰਕਟ ਦੇ ਬਾਵਜੂਦ, ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰੀ ਹਨ।

Related posts

ਦੁਨੀਆ ਦਾ ਉਹ ਦੇਸ਼ ਜਿਥੇ ਨਹੀਂ ਪਹੁੰਚ ਸਕਿਆ ਕੋਰੋਨਾ, ਜਾਣੋ ਕਿਵੇਂ ਕੀਤਾ ਸੰਕਰਮਣ ‘ਤੇ ਕਾਬੂ

On Punjab

World News: ਇਕ ਬਿੱਲੀ ਬਣੀ ਅਮਰੀਕਾ ਦੇ ਸ਼ਹਿਰ ਦੀ ਮੇਅਰ, ਸੋਸ਼ਲ ਮੀਡੀਆ ‘ਤੇ ਲੱਖਾਂ ਹਨ ਫਾਲੋਅਰਜ਼

On Punjab

ਅਮਰੇਲੀ ‘ਚ ਖੇਡਦੇ-ਖੇਡਦੇ ਕਾਰ ‘ਚ ਫਸੇ ਚਾਰ ਬੱਚੇ, ਘੰਟਿਆਂ ਤੱਕ ਰਹੇ ਲਾਕ; ਦਮ ਘੁੱਟਣ ਨਾਲ ਮੌਤ ਅਧਿਕਾਰੀ ਨੇ ਦੱਸਿਆ ਕਿ ਚਾਰ ਪੀੜਤਾਂ ਦੀ ਉਮਰ 2 ਤੋਂ 7 ਸਾਲ ਦੇ ਵਿਚਕਾਰ ਸੀ ਅਤੇ ਉਹ ਕਾਰ ਦੇ ਅੰਦਰ ਫਸ ਗਏ ਸਨ। ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

On Punjab