73.92 F
New York, US
July 26, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਹਾਰ ਵਿਚ 65 ਕਿਲੋਮੀਟਰ ਲੰਮਾ ਜਾਮ, ਦਿੱਲੀ ਕੋਲਕਾਤਾ ਹਾਈਵੇਅ ’ਤੇ ਚਾਰ ਦਿਨਾਂ ਤੋਂ ਫਸੇ ਕਈ ਵਾਹਨ

ਬਿਹਾਰ- ਬਿਹਾਰ ਵਿੱਚ ਦਿੱਲੀ-ਕੋਲਕਾਤਾ ਕੌਮੀ ਸ਼ਾਹਰਾਹ 19 ’ਤੇ ਭਾਰੀ ਟ੍ਰੈਫਿਕ ਜਾਮ ਕਾਰਨ ਪਿਛਲੇ ਚਾਰ ਦਿਨਾਂ ਤੋਂ ਸੈਂਕੜੇ ਵਾਹਨ ਫਸੇ ਹੋਏ ਹਨ। ਰੋਹਤਾਸ ਤੋਂ ਔਰੰਗਾਬਾਦ ਤੱਕ ਕਰੀਬ 65 ਕਿਲੋਮੀਟਰ ਦੇ ਫਾਸਲੇ ’ਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਹੈ। ਫਿਲਹਾਲ ਇਸ ਜਾਮ ਤੋਂ ਰਾਹਗੀਰਾਂ ਨੂੰ ਕੋਈ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਹਫੜਾ-ਦਫੜੀ ਲੰਘੇ ਸ਼ੁੱਕਰਵਾਰ ਨੂੰ ਰੋਹਤਾਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਮਗਰੋਂ ਸ਼ੁਰੂ ਹੋਈ, ਜਿਸ ਕਾਰਨ ਹਾਈਵੇਅ ਦੇ ਵਿਸਥਾਰ ਲਈ ਕੰਪਨੀ ਵੱਲੋਂ ਬਣਾਈਆਂ ਗਈਆਂ ਸਰਵਿਸ ਲੇਨਾਂ ਅਤੇ ਡਾਇਵਰਸ਼ਨਾਂ ਵਿੱਚ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਤੇ ਬਹੁਤ ਜ਼ਿਆਦਾ ਟੋਇਆਂ ਕਰਕੇ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਈ ਵਾਹਨ ਤਿਲਕ ਗਏ ਤੇ ਪਹਿਲਾਂ ਤੋਂ ਹੀ ਜਾਮ ਕਰਕੇ ਬਣੀ ਸਥਿਤੀ ਹੋਰ ਵਿਗੜ ਗਈ। ਵਾਹਨ ਕੱਛੂਕੰਮੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ। ਪੰਜ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨ ਲਈ 24 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਆਵਾਜਾਈ ਵਿਚ ਰੁਕਾਵਟ ਨੇ ਨਾ ਸਿਰਫ਼ ਯਾਤਰੀਆਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਅਸਰਅੰਦਾਜ਼ ਕੀਤਾ ਹੈ।

ਖਰਾਬ ਹੋਣ ਵਾਲੀਆਂ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਡਰਾਈਵਰ ਦੇਰੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਫ਼ਿਕਰਮੰਦ ਹਨ। ਐਮਰਜੈਂਸੀ ਸੇਵਾਵਾਂ, ਐਂਬੂਲੈਂਸਾਂ, ਪੈਦਲ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਧਦੇ ਸੰਕਟ ਦੇ ਬਾਵਜੂਦ, ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰੀ ਹਨ।

Related posts

ਅਮਰੀਕਾ ਵਿੱਚ ਰਿਕਾਰਡ ਤੋੜ ਗਰਮੀ ਜਾਰੀ ਹੈ।

On Punjab

ਚੀਨ-ਭਾਰਤ ਤਣਾਅ ‘ਤੇ ਬੋਲੇ ਅਮਿਤ ਸ਼ਾਹ-ਕੋਈ ਇਕ ਇੰਚ ਵੀ ਸਾਡੀ ਜ਼ਮੀਨ ਨਹੀਂ ਲੈ ਸਕਦਾ

On Punjab

ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣੇ, ਸਦਨ ’ਚ ਮੋਦੀ ਤੇ ਰਾਹੁਲ ਨੇ ਮਿਲਾਇਆ ਹੱਥ

On Punjab