62.22 F
New York, US
October 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਸਤ ਦੁਆਬ ਨਹਿਰ ਚ ਪਿਆ ਪਾੜ; ਰਿਹਾਇਸ਼ੀ ਇਲਾਕੇ ’ਚ ਭਰਿਆ ਪਾਣੀ

ਜਲੰਧਰ-  ਬਿਸਤ ਦੁਆਬ ਦੀ ਜਲੰਧਰ ਡਿਸਟਰੀਬਿਊਟਰੀ, ਜੋ ਗਦਈਪੁਰ ਇਲਾਕੇ ਵਿੱਚੋਂ ਲੰਘਦੀ ਹੈ, ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਅਚਾਨਕ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਘਰਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਨਹਿਰ ਦੇ ਪਾਣੀ ਨੂੰ ਰਿਹਾਇਸ਼ੀ ਇਲਾਕੇ ਵਿੱਚ ਅੱਗੇ ਵਧਣ ਤੋਂ ਰੋਕਣ ਲਈ ਜਲੰਧਰ ਪ੍ਰਸ਼ਾਸਨ ਅਤੇ ਨੇੜਲੇ ਲੋਕਾਂ ਵੱਲੋਂ ਕ੍ਰੇਨ ਦੀ ਮਦਦ ਨਾਲ ਮਿੱਟੀ ਨਾਲ ਭਰੀਆਂ ਬੋਰੀਆਂ ਨਹਿਰ ਵਿੱਚ ਪਏ ਪਾੜ (ਪਹਾੜ) ਵਿੱਚ ਰੱਖ ਕੇ ਪਾਣੀ ਰੋਕਣ ਲਈ ਸਿਰ-ਤੋੜ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਪਾਣੀ ਦਾ ਵਹਾਅ ਕੁਝ ਘਟਿਆ ਹੈ।

ਸਥਾਨਕ ਨਿਵਾਸੀ ਦੇਸਰਾਜ  ਨੇ ਦੱਸਿਆ ਕਿ ਦੇਰ ਰਾਤ ਨਹਿਰ ਦਾ ਬੰਨ੍ਹ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਸੜਕ ਦਾ ਨਿਰਮਾਣ ਹੋਣ ਕਾਰਨ ਮਸ਼ੀਨਾਂ ਮੌਜੂਦ ਸਨ, ਜਿਨ੍ਹਾਂ ਦੀ ਮਦਦ ਨਾਲ ਨੇੜਿਓਂ ਮਿੱਟੀ ਪੁੱਟ ਕੇ ਟੁੱਟੇ ਹੋਏ ਬੰਨ੍ਹ ਵਿੱਚ ਪਾ ਕੇ ਉਸ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਲੰਧਰ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰਕੇ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਅਤੇ ਰਿਹਾਇਸ਼ੀ ਇਲਾਕੇ ਵਿੱਚ ਪਾਣੀ ਵੜਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦੀ ਨਹਿਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਨਹਿਰੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Related posts

ਬੂਥਲੈੱਸ ਪ੍ਰਣਾਲੀ ਵਿਰੁੱਧ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ

On Punjab

ਮੋਗਾ ’ਚ ਇੱਕ ਕੁਇੰਟਲ 80 ਕਿਲੋ ਚੂਰਾ ਪੋਸਤ ਸਮੇਤ ਦੋ ਨਸ਼ਾ ਤਸਕਰ ਕਾਬੂ

On Punjab

ਪੰਜਾਬ ਦੀ ਸਿਆਸਤ ‘ਚ ਆਇਆ ਤੂਫ਼ਾਨ, ‘ਆਪ’ 3 ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਕਰੇਗੀ ਮੰਗ: ਪਾਰਟੀ ਛੱਡਣ ਤੋਂ ਪਹਿਲਾਂ ਕੇਜਰੀਵਾਲ ਨਾਲ ਕੀਤੀ ਮੁਲਾਕਾਤ…

On Punjab