PreetNama
ਫਿਲਮ-ਸੰਸਾਰ/Filmy

ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਰੋਜ ਖਾਨ ਨੇ ਸ਼ੁੱਕਰਵਾਰ ਦੇਰ ਰਾਤ 1 ਵਜ ਕੇ 52 ਮਿੰਟ ‘ਤੇ ਆਖਰੀ ਸਾਹ ਲਏ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਕਾਰਨ 20 ਜੂਨ ਨੂੰ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਸਰੋਜ ਖਾਨ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਬੀਤੀ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜੀ ਤੇ ਦਿਲ ਦਾ ਦੌਰਾ ਪੈਣ ਕਾਰਨ ਸਰੋਜ ਖਾਨ ਦੀ ਮੌਤ ਹੋ ਗਈ। ਉਨ੍ਹਾਂ ਦਾ ਜਨਮ 22 ਨਵੰਬਰ, 1948 ‘ਚ ਨਿਰਮਲਾ ਨਾਗਪਾਲ ਦੇ ਰੂਪ ‘ਚ ਹੋਇਆ ਸੀ।

ਬਤੌਰ ਬੱਚਾ ਕਲਾਕਾਰ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਸਾਲ ਦੀ ਉਮਰ ‘ਚ ਉਨ੍ਹਾਂ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 50ਵੇਂ ਦਹਾਕੇ ‘ਚ ਉਨ੍ਹਾਂ ਕਈ ਬਾਲੀਵੁੱਡ ਫਿਲਮਾਂ ‘ਚ ਬਤੌਰ ਬੈਕਗਰਾਊਂਡ ਡਾਂਸਰ ਕੰਮ ਕੀਤਾ। ਬਾਅਦ ‘ਚ ਉਨ੍ਹਾਂ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਅਤੇ ‘ਗੀਤਾ ਮੇਰਾ ਨਾਂਅ’ ਤੋਂ ਕੋਰੀਓਗ੍ਰਾਫਰ ਦੇ ਤੌਰ ‘ਤੇ ਆਪਣਾ ਕਰੀਅਰ ਸ਼ੁਰੂ ਕੀਤਾ।

Related posts

ਅਦਾਕਾਰ ਕਰਣ ਓਬਰਾਏ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

On Punjab

ਸ਼ਾਹਰੁਖ ਖਾਨ ਦੇ ਬਾਲ-ਬੱਚਿਆਂ ਦੀਆਂ ਤਸਵੀਰਾਂ ਵਾਇਰਲ, ਮਾਲਦੀਪ ’ਚ ਗਏ ਸੀ ਛੁੱਟੀਆਂ ਮਨਾਉਣ

On Punjab

International Yoga Day ਦੀ ਤਿਆਰੀ ‘ਚ ਰੁਝੀ ਮਲਾਇਕਾ ਅਰੋੜਾ, ਵਰਕਆਊਟ ਵੀਡੀਓ ਨਾਲ ਕਿਹਾ- ‘ਸਟਾਰਟ ਤੋ ਕਰੋ…’

On Punjab