PreetNama
ਫਿਲਮ-ਸੰਸਾਰ/Filmy

ਬਾਲੀਵੁੱਡ ‘ਚ ਖੜਕੇ ਮਗਰੋਂ ਹੁਣ ਕੰਗਨਾ ਬਣੇਗੀ ਫਾਈਟਰ ਪਾਇਲਟ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਾਈਟਰ ਪਾਇਲਟ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਆਪਣੀ ਆਉਣ ਵਾਲੀ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਜਲਦ ਸ਼ੁਰੂ ਕਰੇਗੀ। ਮੇਕਰਸ ਨੇ ਫ਼ਿਲਮ ਦੀ ਕਹਾਣੀ ਮੁਕੰਮਲ ਕਰ ਲਈ ਹੈ। ਫ਼ਿਲਮ ਦੀ ਪ੍ਰੀ-ਪ੍ਰੋਡਕਸ਼ਨ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਾ ਹੈ।

ਹੁਣ ਕਹਾਣੀ ਨੂੰ ਫਿਲਮਾਉਣਾ ਬਾਕੀ ਹੈ। ‘ਤੇਜਸ’ ਇੰਡੀਅਨ ਫਾਈਟਰ ਜਹਾਜ਼ ਹਨ ਤੇ ਸਾਲ 2016 ‘ਚ ਇੰਡੀਅਨ ਏਅਰ ਫੋਰਸ ਨੇ ਲੜਾਕੂ ਜਹਾਜ਼ਾਂ ਲਈ ਮਹਿਲਾਵਾਂ ਨੂੰ ਭਰਤੀ ਕੀਤਾ ਸੀ। ਇਸੇ ‘ਤੇ ਅਧਾਰਿਤ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਦੀ ਕਹਾਣੀ ਹੋਵੇਗੀ।

ਕੰਗਨਾ ਇਸ ਫ਼ਿਲਮ ਨੂੰ ਲੈਕੇ ਬੇਹੱਦ ਉਤਸ਼ਾਹਤ ਹੈ। ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਦਸੰਬਰ ਦੇ ਮਹੀਨੇ ਸ਼ੁਰੂ ਹੋਏਗੀ ਤੇ ਇਸ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਫਿਲਹਾਲ ਕੰਗਨਾ ਇਸ ਫ਼ਿਲਮ ਦੇ ਨਾਲ-ਨਾਲ ਆਪਣੇ ਬਿਆਨਾਂ ਕਰਕੇ ਵੀ ਬੇਹੱਦ ਸੁਰਖੀਆਂ ਬਟੋਰ ਰਹੀਂ ਹੈ।

Related posts

ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਨਾਤਾ ਤੋੜਿਆ ਤੇ ਅਦਾਕਾਰਾ ਨੂੰ ‘ਚੁੱਪ’ ਰਹਿਣ ਲਈ ਕਿਹਾ

On Punjab

ਸੋਨਮ ਕਪੂਰ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਦਿਖਿਆ ਬੇਬੀ ਬੰਪ, ਵੇਖੋ ਤਸਵੀਰਾਂ

On Punjab

ਮਰਦਾਂ ਨੂੰ ਪਛਾੜ ਇਹ ਬਾਲੀਵੁਡ ਅਦਾਕਾਰਾਂ ਬਣੀਆਂ ਸਟਾਰ

On Punjab