PreetNama
ਫਿਲਮ-ਸੰਸਾਰ/Filmy

ਬਲੈਕ ਆਊਟਫਿੱਟ ‘ਚ ਕਹਿਰ ਢਾਉਂਦੀਆਂ ਜਾਨਵੀ ਕਪੂਰ ਦੀਆਂ ਤਸਵੀਰਾਂ ਖੂਬ ਹੋ ਰਹੀਆ ਹਨ ਵਾਇਰਲ

jhanvi bollywood black look:ਫਿਲਮ ਧੜਕ ਤੋਂ ਬਾਲੀਵੁਡ ਵਿੱਚ ਆਪਣੇ ਧਮਾਕੇਦਾਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ।

ਇੱਥੇ ਉਨ੍ਹਾਂ ਦੀਆਂ ਇੱਕ ਤੋਂ ਇੱਕ ਸ਼ਾਨਦਾਰ ਤਸਵੀਰਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਰਹਿੰਦੇ ਹਨ ਤਾਂ ਉੱਥੇ ਹੀ ਜਾਨਵੀ ਵੀ ਆਪਣੇ ਨਵੇਂ – ਨਵੇਂ ਲੁਕ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਰਹਿੰਦੀ ਹੈ ਪਰ ਹਾਲ ਹੀ ਵਿੱਚ ਜਾਨਵੀ ਨੇ ਸੋਸ਼ਲ ਮੀਡਿਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ। ਇਸ ਤਸਵੀਰਾਂ ਵਿਚ ਜਾਨਵੀ ਕਪੂਰ ਬਲੈਕ ਕਲਰ ਦੀ ਡ੍ਰੇਸ ਵਿਚ ਖੂਬਸੂਰਤ ਅੰਦਾਜ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਵੀ ਇਸ ਵੀਡੀਓ ਨੂੰ ਲੈ ਕੇ ਕਈ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਇਹਨਾਂ ਤੇ ਵੱਡੀ ਗਿਣਤੀ ਵਿਚ ਲਾਇਕਜ਼ ਅਤੇ ਕੰਮੈਟਸ ਵੀ ਆ ਚੁੱਕੇ ਹਨ ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਾਨਵੀ ਨੂੰ ਆਪਣੀ ਫਿਲਮ ਧੜਕ ਵਿੱਚ ਵਧੀਆ ਅਦਾਕਾਰੀ ਲਈ ਕਾਫ਼ੀ ਸ਼ਾਬਾਸ਼ੀ ਮਿਲੀ।
ਇਸ ਫਿਲਮ ਵਿੱਚ ਉਨ੍ਹਾਂ ਦੇ ਅਤੇ ਅਦਾਕਾਰ ਈਸ਼ਾਨ ਖੱਟਰ ਦੇ ਰੁਮਾਂਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।ਜੇਕਰ ਗੱਲ ਕੀਤੀ ਜਾਵੇ ਜਾਨਵੀ ਦੇ ਆਉਣ ਵਾਲਿਆਂ ਫ਼ਿਲਮਾਂ ਦੀ ਤਾ ਉਹ ਬਹੁਤ ਜਲਦ ਹੀ ਫਿਲਮ ਗੁੰਜਨ ਸਕਸੈਨਾ ਵਿਚ ਨਜ਼ਰ ਆਏਗੀ ਗੁੰਜਨ ਸਕਸੈਨਾ ‘ਚ ਜਾਹਨਵੀ ਕਪੂਰ ਲੜਾਕੂ ਜਹਾਜ਼ ਦੇ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਜਾਹਨਵੀ ਦੇ ਦੋ ਹੋਰ ਪ੍ਰੋਜੈਕਟ ਹਨ ਜੋ 2020 ਵਿਚ ਹੀ ਜਾਰੀ ਹੋਣ ਦੀ ਸੰਭਾਵਨਾ ਹੈ।ਜਾਹਨਵੀ ਫਿਲਮ ਰੂਹੀ ਅਫਜ਼ਾ ਅਤੇ ਦੋਸਤਾਨਾ 2 ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਲਗਾਤਾਰ ਦਿੰਦੇ ਰਹਿੰਦੇ ਹਨ।

Related posts

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚ

On Punjab

TV Awards 2023 ‘ਚ ਆਲੀਆ, ਕਾਰਤਿਕ, ਅਨੁਪਮ ਖੇਰ ਦਾ ਰਿਹਾ ਦਬਦਬਾ, ਜਾਣੋ ਕਿਸ ਨੇ ਕਿੰਨੇ ਅਵਾਰਡ ਕੀਤੇ ਆਪਣੇ ਨਾਂ

On Punjab

Priyanka Chopra ਦੀ ਇਸ ਬਿਕਨੀ ਫੋਟੋ ਨੇ ਲੁੱਟਿਆ ਫੈਨਜ਼ ਦਾ ਦਿਲ, ਪਤੀ ਨਿਕ ਜੋਨਸ ਨੇ ਕਿਹਾ, ‘Yummy..’

On Punjab