PreetNama
ਖਾਸ-ਖਬਰਾਂ/Important News

ਬਲਾਤਕਾਰੀਆਂ ਦਾ ਐਨਕਾਊਂਟਰ ਕਰ ਪੁਲਿਸ ਕਮਿਸ਼ਨਰ ਬਣਿਆ ਨੌਜਵਾਨਾਂ ਦਾ ਹੀਰੋ, ਐਸਿਡ ਅਟੈਕ ਪੀੜ੍ਹਤਾ ਨੂੰ ਵੀ ਇੰਝ ਦਿੱਤਾ ਸੀ ਇਨਸਾਫ

ਹੈਦਰਾਬਾਦ: ਤੇਲੰਗਾਨਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸ ਨੂੰ ਅੱਗ ਲਾ ਕੇ ਸਾੜਨ ਵਾਲੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਇਸ ਨੂੰ ਲੈ ਕੇ ਚਾਹੇ ਕੁਝ ਲੋਕ ਸਵਾਲ ਉਠਾ ਰਹੇ ਹਨ ਪਰ ਜ਼ਿਆਦਾਤਰ ਇਸ ਨੂੰ ਸਹੀ ਕਦਮ ਕਰਾਰ ਦੇ ਰਹੇ ਹਨ। ਇਹ ਐਨਕਾਊਂਟਰ ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਦੀ ਅਗਵਾਈ ਹੇਠ ਕੀਤਾ ਗਿਆ।

ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਪਹਿਲਾਂ ਵੀ ਲੋਕਾਂ ਦੇ ਹੀਰੋ ਹਨ। ਦਿਲਚਸਪ ਹੈ ਕਿ 11 ਸਾਲ ਪਹਿਲਾਂ ਸੱਜਨਾਰ ਦੀ ਹੀ ਅਗਵਾਈ ਹੇਠ ਐਸਿਡ ਅਟੈਕ ਦੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਉਸ ਵੇਲੇ ਵੀ ਪੁਲਿਸ ਨੇ ਇਹੀ ਕਹਾਣੀ ਦੱਸੀ ਸੀ ਕਿ ਮੁਲਜ਼ਮ ਹਥਿਆਰ ਖੋਹ ਕੇ ਭੱਜਣ ਲੱਗੇ ਸੀ ਜਿਸ ਦੌਰਾਨ ਕਰੌਸ ਫਾਇਰਿੰਗ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਉਸ ਵੇਲੇ ਵੀ ਨੌਜਵਾਨ ਤੇ ਕਾਲਜਾਂ ਦੇ ਵਿਦਿਆਰਥੀ ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਨੂੰ ਹੀਰੋ ਸਮਝਣ ਲੱਗੇ ਸੀ। ਉਸ ਵੇਲੇ ਕਈ ਦਿਨ ਵਿਦਿਆਰਥੀ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਜਾਂਦੇ ਰਹੇ। ਸੱਜਨਾਰ 2008 ਵਿੱਚ ਵਾਰੰਗਲ ਵਿੱਚ ਐਸਪੀ ਸਨ। ਉਸ ਵੇਲੇ ਮੁਲਜ਼ਮ ਸ਼੍ਰੀਵਾਸਤਵ ਰਾਓ ਨੇ ਦੋ ਦੋਸਤਾਂ ਨਾਲ ਮਿਲ ਕੇ ਇੰਜਨੀਅਰ ਦੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਸੀ।

Related posts

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ: ਅੰਮ੍ਰਿਤਸਰ ਦਿਹਾਤੀ ਦਾ ਐੱਸ ਐੱਸ ਪੀ ਮੁਅੱਤਲ

On Punjab

G20 Summit : ਮੋਦੀ-ਬਾਇਡਨ ਵਿਚਾਲੇ ਦੇਖਣ ਨੂੰ ਮਿਲੀ ਅਦਭੁਤ ਕੈਮਿਸਟਰੀ, ਹੱਥ ਮਿਲਾਉਣ ਲਈ ਦੌੜੇ ਆਏ ਅਮਰੀਕੀ ਰਾਸ਼ਟਰਪਤੀ, Video

On Punjab

Texas Shooting: ਟੈਕਸਾਸ ਗੋਲੀਬਾਰੀ ‘ਤੇ ਬਾਇਡਨ ਨੇ ਕਿਹਾ,ਐਲਾਨ ਨਹੀਂ, ਹੁਣ ਐਕਸ਼ਨ ਦਾ ਸਮਾਂ… ਕੁਝ ਕਰਨਾ ਪਵੇਗਾ

On Punjab