82.58 F
New York, US
June 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਰਤਾਨੀਆ ਵਿੱਚ ਸਿੱਖ ਮਹਿਲਾ ਨਾਲ ਜਬਰ-ਜਨਾਹ

ਬਰਤਾਨੀਆ- ਬਰਤਾਨੀਆ (UK) ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਬਰਮਿੰਘਮ ਕਰਾਊਨ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਇੱਕ ਸਿੱਖ ਮਹਿਲਾ ਨਾਲ ਉਸ ਦੇ ਘਰ ਵਿੱਚ ਵੜ ਕੇ ਹਿੰਸਕ ਜਬਰ-ਜਨਾਹ, ਲੁੱਟ-ਖੋਹ ਕਰਨ ਦਾ ਗੁਨਾਹ ਕਬੂਲ ਕਰ ਲਿਆ ਹੈ। 32 ਸਾਲਾ ਜੌਨ ਐਸ਼ਬੀ (John Ashby), ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ, ਨੇ ਪਹਿਲਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਸੁਣਵਾਈ ਦੇ ਦੂਜੇ ਦਿਨ ਆਪਣਾ ਗੁਨਾਹ ਮੰਨ ਲਿਆ। ਇਹ ਘਟਨਾ ਅਕਤੂਬਰ 2025 ਵਿੱਚ ਵਾਲਸਾਲ (Walsall) ਵਿੱਚ ਵਾਪਰੀ ਸੀ। ਉਸ ਨੇ ਜਬਰ-ਜਨਾਹ, ਲੁੱਟ-ਖੋਹ, ਗਲਾ ਘੁੱਟਣ ਅਤੇ ਧਾਰਮਿਕ ਨਫ਼ਰਤ ਫੈਲਾਉਣ ਵਰਗੇ ਗੰਭੀਰ ਦੋਸ਼ ਕਬੂਲ ਕੀਤੇ ਹਨ।

ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤ ਮਹਿਲਾ ਐਸ਼ਬੀ ਨੂੰ ਪਹਿਲਾਂ ਤੋਂ ਨਹੀਂ ਜਾਣਦੀ ਸੀ। ਜਿਸ ਦਿਨ ਹਮਲਾ ਹੋਇਆ, ਮਹਿਲਾ ਬੱਸ ਤੋਂ ਉਤਰ ਕੇ ਆਪਣੇ ਘਰ ਵਾਪਸ ਆ ਰਹੀ ਸੀ, ਉਸ ਨੂੰ ਪਤਾ ਨਹੀਂ ਸੀ ਕਿ ਐਸ਼ਬੀ ਉਸ ਦਾ ਪਿੱਛਾ ਕਰ ਰਿਹਾ ਸੀ। ਐਸ਼ਬੀ ਜ਼ਮੀਨ ਤੋਂ ਇੱਕ ਡੰਡਾ ਚੁੱਕ ਕੇ ਉਸ ਦੇ ਘਰ ਵਿੱਚ ਦਾਖਲ ਹੋ ਗਿਆ। ਮਹਿਲਾ ਨੇ ਬਚਾਅ ਲਈ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ, ਪਰ ਐਸ਼ਬੀ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਕਿਹਾ ਕਿ ਉਹ ਇੱਥੇ “ਮਜ਼ਾ ਕਰਨ ਆਇਆ ਹੈ।” ਹਮਲੇ ਦੌਰਾਨ ਉਸ ਨੇ ਮਹਿਲਾ ਨੂੰ ਡੰਡੇ ਨਾਲ ਮਾਰਿਆ, ਉਸ ਦਾ ਗਲਾ ਘੁੱਟਿਆ ਅਤੇ ਉਸ ਨਾਲ ਦਰਿੰਦਗੀ ਕੀਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਹਮਲਾਵਰ ਮਹਿਲਾ ਨੂੰ ‘ਮੁਸਲਿਮ’ ਸਮਝ ਕੇ ਇਸਲਾਮੋਫੋਬਿਕ (Islamophobic) ਗਾਲਾਂ ਕੱਢਦਾ ਰਿਹਾ, ਜਦਕਿ ਉਹ ਇੱਕ ਸਿੱਖ ਮਹਿਲਾ ਸੀ। ਉਸ ਨੇ ਮਹਿਲਾ ਤੋਂ ਕੁਝ ਸ਼ਬਦ ਦੁਹਰਾਉਣ ਲਈ ਵੀ ਮਜਬੂਰ ਕੀਤਾ ਅਤੇ ਆਪਣੇ ਆਪ ਨੂੰ ‘ਮਾਸਟਰ’ (ਮਾਲਕ) ਕਿਹਾ।

ਜਬਰ-ਜਨਾਹ ਤੋਂ ਬਾਅਦ ਉਸ ਨੇ ਮਹਿਲਾ ਦੇ ਗਹਿਣੇ ਅਤੇ ਮੋਬਾਈਲ ਫੋਨ ਵੀ ਲੁੱਟ ਲਿਆ। ਬਾਹਰੋਂ ਕਿਸੇ ਆਵਾਜ਼ ਕਾਰਨ ਉਹ ਉੱਥੋਂ ਫ਼ਰਾਰ ਹੋ ਗਿਆ। ਪੁਲੀਸ ਨੇ ਦੋ ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਵੀ ਉਸ ਨੇ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਅਤੇ ਪੁੱਛਿਆ ਕਿ ਮਹਿਲਾ ਨੇ ‘ਹਿਜਾਬ’ ਕਿਉਂ ਨਹੀਂ ਪਾਇਆ ਹੋਇਆ ਸੀ। ਜੱਜ ਜਸਟਿਸ ਪੇਪਰਾਲ ਨੇ ਐਸ਼ਬੀ ਨੂੰ ਇੱਕ ਖ਼ਤਰਨਾਕ ਵਿਅਕਤੀ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਨੂੰ ਉਮਰ ਕੈਦ\B ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਸਜ਼ਾ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਅਦਾਲਤ ਨੇ ਇਸ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਹੈ ਜੋ ਨਾ ਸਿਰਫ਼ ਇੱਕ ਹਿੰਸਕ ਹਮਲਾ ਸੀ, ਸਗੋਂ ਧਾਰਮਿਕ ਨਫ਼ਰਤ ਨਾਲ ਵੀ ਭਰਿਆ ਹੋਇਆ ਸੀ।

Related posts

ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਬਿਆਨ: ਚੀਨ ਦੀ ਹਰਕਤ ਕਾਰਨ ਵਧਿਆ ਵਿਵਾਦ

On Punjab

ਪਾਕਿਸਤਾਨੀ ਲੜਕੀਆਂ ਲਈ ਹਾਇਰ ਐਜੂਕੇਸ਼ਨ ਦਾ ਰਾਹ ਆਸਾਨ, ਅਮਰੀਕੀ ਸੰਸਦ ’ਚ ਪਾਸ ਹੋਇਆ ‘ਮਲਾਲਾ ਯੂਸੁਫ਼ਜ਼ਈ ਸਕਾਲਰਸ਼ਿਪ ਐਕਟ’

On Punjab

WhatsApp ਦੀ ਵੱਡੀ ਕਾਰਵਾਈ ! ਲੱਖਾਂ ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਰੇਡਾਰ ‘ਤੇ ਨਹੀਂ ?

On Punjab